ਬੀਤੇ 24 ਘੰਟਿਆਂ ਦੌਰਾਨ Bulls ‘ਤੇ Murchison ‘ਚ ਵਾਪਰੇ 2 ਵੱਖ-ਵੱਖ ਹਾਦਸਿਆਂ ‘ਚ 8 ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾ ਹਾਦਸਾ ਸ਼ਨੀਵਾਰ ਸਵੇਰੇ Bulls ‘ਚ ਵਾਪਰਿਆ ਸੀ ਜਿੱਥੇ ਦੋ ਵਾਹਨਾਂ ਦੀ ਟੱਕਰ ‘ਚ 4 ਵਿਅਕਤੀ ਜ਼ਖਮੀ ਹੋ ਗਏ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਹਾਕੀ ਅਤੇ ਬੁੱਲਸ ਵਿਚਕਾਰ ਰੰਗੀਟੀਕੇਈ ਰਿਵਰ ਬ੍ਰਿਜ ‘ਤੇ ਬੁਲਾਇਆ ਗਿਆ ਸੀ। ਹੈਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਟੱਕਰ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਪਾਮਰਸਟਨ ਨੌਰਥ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਤਿੰਨ ਦੀ ਹਾਲਤ ਦਰਮਿਆਨੀ ਹੈ ਅਤੇ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਰਾਤੋ ਰਾਤ, ਐਮਰਜੈਂਸੀ ਸੇਵਾਵਾਂ ਨੂੰ ਇੱਕ ਹੋਰ ਹਾਦਸੇ ਬਾਰੇ ਸੂਚਿਤ ਗਿਆ ਸੀ। Murchison ਵਿੱਚ ਵੀ ਚਾਰ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਾਤ 10 ਵਜੇ ਤੋਂ ਠੀਕ ਪਹਿਲਾਂ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਰਮਚਾਰੀਆਂ ਨੂੰ ਮਾਰੂਆ ਵੈਸਟ ਬੈਂਕ ਆਰਡੀ, ਸਟੇਟ ਹਾਈਵੇਅ 65 ‘ਤੇ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਲਈ ਦੱਖਣੀ ਸ਼ਿਫਟ ਮੈਨੇਜਰ, ਜਿਲ ਹਿਗੀਸਨ ਨੇ ਕਿਹਾ ਕਿ ਇਸ ਘਟਨਾ ਵਿੱਚ ਇੱਕ ਵਾਹਨ ਪਲਟ ਗਿਆ ਸੀ। ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੈਲਸਨ ਹਸਪਤਾਲ ਲਿਜਾਇਆ ਗਿਆ ਹੈ।