[gtranslate]

ਜਾਣੋ ਕਿਵੇਂ ਸਰੀਰ ਲਈ ਲਾਭਦਾਇਕ ਹੁੰਦੇ ਨੇ ਅੰਡੇ

egg is beneficial for health

ਅੰਡਾ ਪ੍ਰੋਟੀਨ ਦਾ ਮੁੱਖ ਸਰੋਤ ਹੈ। ਇਸ ਲਈ ਅੰਡੇ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਅੰਡੇ ਦੀ ਗੱਲ ਕਰੀਏ ਤਾਂ ਨੌਜਵਾਨ ਸਭ ਤੋਂ ਵੱਧ ਅੰਡਾ ਖਾਣਾ ਪਸੰਦ ਕਰਦੇ ਹਨ। ਨੌਜਵਾਨ ਵਰਗ ਆਪਣੇ ਮਸਲਜ਼ ਬਣਾਉਣ ਲਈ ਅੰਡੇ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰਦੇ ਹਨ। ਸਰੀਰ ਲਈ ਅੰਡੇ ਬਹੁਤ ਲਾਭਦਾਇਕ ਹੁੰਦੇ ਹਨ ਕਿਉਂਕਿ ਇਨ੍ਹਾਂ ’ਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜਿੰਕ, ਬੀ 5, ਬੀ 12, ਬੀ 2, ਡੀ, ਈ, ਕੇ, ਬੀ 6 ਅਤੇ ਕਈ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ ਅਤੇ 5 ਗ੍ਰਾਮ ਹੈਲਦੀ ਫੈਟ ਹੁੰਦਾ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਰੋਜ਼ਾਨਾ ਅੰਡੇ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਅੰਡੇ ਨੂੰ ਬ੍ਰੇਕਫਾਸਟ ਦੇ ਰੂਪ ’ਚ ਖਾਣ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ।

ਬ੍ਰੈਸਟ ਕੈਂਸਰ – ਅੰਡੇ ’ਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ 12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡਾ ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼, ਹਾਰਟ ਪੇਸ਼ੇਂਟ ਨੂੰ ਅੰਡੇ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਕਦੇ ਵੀ ਕੱਚਾ ਅੰਡਾ ਨਹੀਂ ਖਾਣਾ ਚਾਹੀਦਾ। ਇਸ ਨਾਲ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਦਿਲ ਨੂੰ ਨੁਕਸਾਨ ਪਹੁੰਚਦਾ ਹੈ।

ਸਿਹਤਮੰਦ ਦਿਲ – ਰੋਜ਼ਾਨਾ 2 ਅੰਡੇ ਖਾਣ ਨਾਲ ਬੈਡ ਕੋਲੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਗੁਡ ਕੋਲੈਸਟਰੋਲ ਸਰੀਰ ’ਚ ਵੱਧਣ ਨਾਲ ਦਿਲ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਜੇ ਤੁਹਾਨੂੰ ਦਿਲ ਨਾਲ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਅੰਡੇ ਦੀ ਵਰਤੋਂ ਕਰੋ। ਕੁੱਝ ਹੀ ਦਿਨਾਂ ’ਚ ਫਰਕ ਦਿਖਾਈ ਦੇਣ ਲੱਗੇਗਾ।

ਆਇਰਨ ਦੀ ਕਮੀ ਦੂਰ ਕਰੇ – ਜੇ ਤੁਹਾਡੇ ਸਰੀਰ ’ਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਅੰਡਾ ਖਾਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਵਾਲੇ ਹਿੱਸੇ ’ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ। ਕੁੱਝ ਦਿਨਾਂ ਤੱਕ ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ।

ਮੋਟਾਪਾ ਘੱਟ ਕਰੇ – ਕੁੱਝ ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਭਾਰ ਵੱਧਦਾ ਹੈ ਪਰ ਇਹ ਗਲਤ ਹੈ। ਰੋਜ਼ਾਨਾ 2 ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਪੂਰੇ ਨਿਊਟ੍ਰੀਐਂਟ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਅੰਡੇ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ ’ਚ ਰਹਿੰਦਾ ਹੈ।

ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ – ਅੰਡੇ ’ਚ ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ ’ਚ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਅੰਡਾ ਜ਼ਰੂਰ ਖਾਣਾ ਚਾਹੀਦਾ ਹੈ। ਅੰਡਾ ਖਾਣ ਨਾਲ ਦਰਦ ਘੱਟ ਹੋਣ ਦੇ ਨਾਲ-ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਹੈਲਦੀ ਬ੍ਰੇਨ – ਕੋਲੀਨ ਇੱਕ ਨਿਊਟ੍ਰੀਐਂਟ ਹੈ ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ ’ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਦਿਮਾਗ ਦਾ ਸੰਤੁਲਨ ਠੀਕ ਰੱਖਣ ਦੇ ਨਾਲ ਨਾਲ ਯਾਦਦਾਸ਼ਤ ਵੀ ਵਧਦੀ ਹੈ। ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ।

ਅੱਖਾਂ ਲਈ ਬਿਹਤਰੀਨ – ਅੰਡੇ ’ਚ ਲੁਈਟੇਨ, ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਜੋ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਅੰਡਾ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।

 

Likes:
0 0
Views:
321
Article Categories:
Health

Leave a Reply

Your email address will not be published. Required fields are marked *