ਨਿਊਜ਼ੀਲੈਂਡ ‘ਚ ਬੀਤੀ ਰਾਤ 11.59 ਵਜੇ ਤੋਂ ਅਗਲੇ 3 ਦਿਨਾਂ ਦੇ ਲਈ ਲੌਕਡਾਊਨ ਲਾਗੂ ਹੋ ਗਿਆ ਹੈ। ਪਬੰਦੀਆਂ ਲਾਗੂ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਤਾਲਾਬੰਦੀ ਦੇ ਪਹਿਲੇ ਦਿਨ ਦੇਖਿਆ ਗਿਆ ਕਿ ਆਮ ਤੌਰ ‘ਤੇ ਭੀੜ -ਭੜੱਕੇ ਵਾਲੀਆਂ ਗਲੀਆਂ ਖਾਲੀ ਸਨ, ਟ੍ਰੈਫਿਕ ਜਾਮ ਵੀ ਨਹੀਂ ਸੀ ਅਤੇ ਸਿਰਫ ਮੁੱਠੀ ਭਰ ਲੋਕਾਂ ਨੂੰ ਹੀ ਬਾਹਰ ਵੇਖਿਆ ਜਾ ਸਕਦਾ ਸੀ। ਆਕਲੈਂਡ ਦੀ ਸੀਬੀਡੀ ਸੜਕਾਂ ‘ਤੇ ਆਮ ਰੁਝੇਵਿਆਂ ਵਾਲੀਆਂ ਗਤੀਵਿਧੀਆਂ ਵੀ ਤੁਲਨਾ ਵਿੱਚ ਕਾਫੀ ਘੱਟ ਗਈਆਂ ਹਨ, ਕੁੱਝ ਬੱਸਾਂ ਅਤੇ ਕੂੜੇ ਦੇ ਟਰੱਕ ਲੱਗਭਗ ਖਾਲੀ ਸੜਕਾਂ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ।
ਅੱਜ ਸਵੇਰੇ ਕੇਂਦਰੀ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਦਿਖਾਈ ਨਹੀਂ ਦੇ ਰਿਹਾ ਸੀ। ਇਹ ਲੈਵਲ 3 ਦੇ ਤਾਲਾਬੰਦ ਨਾਲੋਂ ਕਿਤੇ ਜ਼ਿਆਦਾ ਸ਼ਾਂਤ ਹੈ। ਇਸ ਦੌਰਾਨ ਰਾਜਧਾਨੀ ਵਿੱਚ, Courtenay ਪਲੇਸ ‘ਤੇ ਹਰੀਆਂ ਲਾਈਟਾਂ ਸਨ ਪਰ ਬੱਸ ਨੂੰ ਛੱਡ ਕੇ ਕੋਈ ਵੀ ਵਾਹਨ ਨਹੀਂ ਲੰਘ ਰਿਹਾ ਸੀ। ਵੈਲਿੰਗਟਨ ਵਾਟਰਫ੍ਰੰਟ ‘ਤੇ ਤੜਕਸਾਰ ਮੀਂਹ ਪਿਆ ਸੀ ਪਰ ਜਦੋ ਸੂਰਜ ਚੜ੍ਹਿਆ ਤਾਂ ਸਿਰਫ ਕੁੱਝ ਮੁੱਠੀ ਭਰ ਲੋਕਾਂ ਨੇ ਬਾਹਰ ਨਿਕਲਣ ਦੀ ਹਿੰਮਤ ਕੀਤੀ। ਇਸੇ ਤਰਾਂ ਬਾਕੀ ਸ਼ਹਿਰਾਂ ਵਿੱਚ ਕੁੱਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ।