[gtranslate]

Ecuador ਦੀ ਜੇਲ੍ਹ ‘ਚ ਚੱਲੀਆਂ ਗੋਲੀਆਂ, ਹਿੰਸਕ ਝੜਪ ਵਿੱਚ 24 ਕੈਦੀਆਂ ਦੀ ਮੌਤ ਕਈ ਜਖਮੀ

ecuador 24 prisoners killed and many injured

ਇਕਵੇਡੋਰ (ਇਕਵਾਡੋਰ – Ecuador) ਦੇ ਤੱਟੀ ਸ਼ਹਿਰ ਗੁਆਇਕਿਲ ਦੀ ਇੱਕ ਪ੍ਰਾਇਦੀਪ ਦੀ ਜੇਲ੍ਹ ਵਿੱਚ ਪਿਛਲੇ ਦਿਨ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ 24 ਕੈਦੀਆਂ ਦੀ ਮੌਤ ਹੋ ਗਈ ਅਤੇ 48 ਜ਼ਖਮੀ ਹੋ ਗਏ ਹਨ। ਇਕਵਾਡੋਰ ਦੀ ਜੇਲ੍ਹ ਸੇਵਾਵਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਅਤੇ ਫੌਜੀ ਗੁਆਇਕਿਲ ਖੇਤਰੀ ਜੇਲ੍ਹ ਦੀ ਸਥਿਤੀ ਨੂੰ ਲੱਗਭਗ ਪੰਜ ਘੰਟਿਆਂ ਬਾਅਦ ਕਾਬੂ ਕਰਨ ਵਿੱਚ ਕਾਮਯਾਬ ਹੋਏ ਹਨ। ਗੁਆਇਸ ਦੇ ਗਵਰਨਰ ਪਾਬਲੋ ਅਰੋਸੇਮੇਨਾ ਨੇ ਜੇਲ ਦੇ ਬਾਹਰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਥਿਤੀ ਹੁਣ ਕਾਬੂ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਕ ਝੜਪ ਦੌਰਾਨ ਗੋਲੀਆਂ ਚਲਾਈਆਂ ਗਈਆਂ, ਚਾਕੂ ਚਲਾਏ ਗਏ ਅਤੇ ਧਮਾਕੇ ਵੀ ਹੋਏ ਸਨ। ਇਹ ਹਿੰਸਕ ਝੜਪ ਜੇਲ੍ਹ ਵਿੱਚ ‘ਲੌਸ ਲੋਬੋਸ’ ਅਤੇ ‘ਲੌਸ ਚੋਨੇਰੋਸ’ ਗੈਂਗਾਂ ਵਿਚਕਾਰ ਹੋਈ ਸੀ।

ਵਾਇਰਲ ਹੋਈਆਂ ਸਾਰੀਆਂ ਤਸਵੀਰਾਂ ‘ਚ ਕੈਦੀਆਂ ਨੂੰ ਜੇਲ ਦੀਆਂ ਖਿੜਕੀਆਂ ਤੋਂ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ। ਗੁਆਸ ਸਰਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਛੇ ਰਸੋਈਆਂ ਨੂੰ ਜੇਲ੍ਹ ਦੇ ਇੱਕ ਹਿੱਸੇ ਵਿੱਚੋਂ ਭਰ ਕੱਡਦੇ ਵੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਦੇਸ਼ ਦੀ ਇੱਕ ਜੇਲ੍ਹ ਵਿੱਚ ਹੋਈ ਹਿੰਸਕ ਝੜਪ ਵਿੱਚ 100 ਤੋਂ ਵੱਧ ਕੈਦੀ ਮਾਰੇ ਗਏ ਸਨ। ਤੁਹਾਨੂੰ ਦੱਸ ਦੇਈਏ, ਜੁਲਾਈ ਦੇ ਮਹੀਨੇ ਵਿੱਚ, ਇਕਵਾਡੋਰ ਦੀਆਂ ਦੋ ਜੇਲ੍ਹਾਂ ਵਿੱਚ ਕੈਦੀਆਂ ਦੇ ਵਿੱਚ ਝੜਪ ਹੋਈ ਸੀ, ਜਿਸ ਵਿੱਚ 18 ਕੈਦੀਆਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 35 ਕੈਦੀ ਜ਼ਖਮੀ ਹੋਏ ਸਨ। ਜਦਕਿ ਫਰਵਰੀ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ 80 ਕੈਦੀ ਮਾਰੇ ਗਏ ਸਨ ਅਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।

Leave a Reply

Your email address will not be published. Required fields are marked *