ਬੀਤੀ ਰਾਤ ਲਗਾਤਾਰ ਆਏ ਦੋ ਭੂਚਾਲਾਂ ਨੇ North Island ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਹਿਲਾ ਵੰਗਾਨੁਈ ਤੋਂ 10 ਕਿਲੋਮੀਟਰ ਪੂਰਬ ਵਿਚ 4.3 ਤੀਬਰਤਾ ਦਾ ਭੂਚਾਲ ਸ਼ੁੱਕਰਵਾਰ ਰਾਤ 10.20 ਵਜੇ ਆਇਆ ਸੀ। ਇਸਦੀ ਡੂੰਘਾਈ 52 ਕਿਲੋਮੀਟਰ ਸੀ। ਇਸ ਦੇ ਇੱਕ ਮਿੰਟ ਬਾਅਦ, ਤਾਈਹਾਪੇ ਤੋਂ 10 ਕਿਲੋਮੀਟਰ ਉੱਤਰ-ਪੂਰਬ ਵਿੱਚ 31 ਕਿਲੋਮੀਟਰ ਦੀ ਡੂੰਘਾਈ ਵਿੱਚ 4.2 ਤੀਬਰਤਾ ਦਾ ਭੂਚਾਲ ਆਇਆ ਸੀ। ਜੀਓਨੈੱਟ ਨੇ ਕਿਹਾ ਕਿ ਉਨ੍ਹਾਂ ਦੋਵਾਂ ਮਾਮਲਿਆਂ ਸਬੰਧੀ 3700-3700 ਤੋਂ ਵੱਧ ‘felt’ ਰਿਪੋਰਟਾਂ ਮਿਲੀਆਂ ਹਨ।