ਇੱਕ ਹਫ਼ਤਾ ਪਹਿਲਾਂ ਆਏ ਭੂਚਾਲ ਤੋਂ ਤੁਰਕੀ ਅਜੇ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਦੇਸ਼ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਇਹ ਝਟਕੇ ਇੰਨੇ ਜ਼ਬਰਦਸਤ ਸਨ ਕਿ ਹਸਪਤਾਲ ‘ਚ ਤਰੇੜਾਂ ਆ ਗਈਆਂ। ਇਹ ਭਾਰਤੀ ਫੌਜ ਦਾ ਹਸਪਤਾਲ ਸੀ। ਕੁਝ ਹੋਰ ਥਾਵਾਂ ‘ਤੇ ਵੀ ਨੁਕਸਾਨ ਹੋਣ ਦੀ ਖਬਰ ਹੈ। ਤੁਰਕੀ ‘ਚ ਮੌਜੂਦਾ ਸਮੇਂ ‘ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦੇ ਹੋਏ ਭਾਰਤੀ ਫੌਜ ਵੀ ਕੋਈ ਜੋਖਮ ਨਹੀਂ ਲੈ ਰਹੀ ਹੈ ਅਤੇ ਇਮਾਰਤਾਂ ਦੀ ਬਜਾਏ ਟੈਂਟਾਂ ‘ਚ ਰਹਿ ਰਹੀ ਹੈ।
ਇਸ ਤੋਂ ਪਹਿਲਾਂ 12 ਫਰਵਰੀ ਨੂੰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.7 ਮਾਪੀ ਗਈ ਸੀ। ਇਹ ਭੂਚਾਲ ਅਜਿਹੇ ਸਮੇਂ ‘ਚ ਸਾਹਮਣੇ ਆਏ ਹਨ ਜਦੋਂ ਇੱਕ ਹਫਤਾ ਪਹਿਲਾਂ ਤੁਰਕੀ ਅਤੇ ਸੀਰੀਆ ‘ਚ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਭੂਚਾਲ ਕਾਰਨ ਬੇਘਰ ਹੋਏ ਹਜ਼ਾਰਾਂ ਲੋਕ ਤੰਬੂਆਂ ਵਿਚ ਭਰੇ ਹੋਏ ਹਨ ਅਤੇ ਸੋਮਵਾਰ ਨੂੰ ਗਰਮ ਭੋਜਨ ਲਈ ਸੜਕਾਂ ‘ਤੇ ਕਤਾਰਾਂ ਵਿਚ ਖੜ੍ਹੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਮਲਬੇ ਹੇਠ ਦੱਬੇ ਬਚੇ ਲੋਕਾਂ ਨੂੰ ਕੱਢਣ ਲਈ ਸਰਚ ਆਪਰੇਸ਼ਨ ਆਪਣੇ ਆਖਰੀ ਪੜਾਅ ‘ਚ ਦਾਖਲ ਹੋ ਗਿਆ ਹੈ।