ਕੀ ਤੁਸੀ ਵੀ ਮਹਿਸੂਸ ਕੀਤੇ ਨੇ ਭੂਚਾਲ ਦੇ ਝਟਕੇ ? ਅੱਜ ਸਵੇਰੇ ਪੱਛਮੀ ਤੱਟ ‘ਤੇ ਸੈਂਕੜੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਜੀਓਨੈੱਟ ਦੀ ਰਿਪੋਰਟ ਮੁਤਾਬਿਕ “ਮੱਧਮ” ਭੂਚਾਲ ਗ੍ਰੇਮਾਊਥ ਤੋਂ 10 ਕਿਲੋਮੀਟਰ ਉੱਤਰ-ਪੂਰਬ ਵਿੱਚ ਕੇਂਦਰਿਤ ਸੀ ਅਤੇ ਅੱਜ ਸਵੇਰੇ 1.52 ਵਜੇ ਆਇਆ ਸੀ। ਇਸ ਦੀ ਤੀਬਰਤਾ 4.7 ਅਤੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਿਓਨੈੱਟ ਦੀ ਵੈੱਬਸਾਈਟ ‘ਤੇ ਸੈਂਕੜੇ ਲੋਕਾਂ ਨੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ, ਜ਼ਿਆਦਾਤਰ ਪੱਛਮੀ ਤੱਟ ‘ਤੇ ਅਤੇ ਦੱਖਣੀ ਟਾਪੂ ਦੇ ਸਿਖਰ ‘ਤੇ ਰਹਿੰਦੇ ਹਨ। ਉੱਤਰੀ ਆਈਲੈਂਡ ਵਿੱਚ ਵੀ ਲੋਕਾਂ ਨੇ ਝਟਕੇ ਮਹਿਸੂਸ ਕੀਤੇ ਹਨ। ਬਹੁਗਿਣਤੀ ਨੇ ਇਸਨੂੰ “ਦਰਮਿਆਨੀ”, “ਹਲਕਾ” ਜਾਂ “ਕਮਜ਼ੋਰ” ਵਜੋਂ ਸ਼੍ਰੇਣੀਬੱਧ ਕੀਤਾ ਹੈ।
