North Island (ਉੱਤਰੀ ਟਾਪੂ) ਦੇ ਵਿੱਚ ਸੋਮਵਾਰ ਨੂੰ ਭੂਚਾਲ ਆਉਣ ਦੀ ਜਾਣਕਾਰੀ ਮਿਲੀ ਹੈ। ਭੂਚਾਲ ਦੇ ਝੱਟਕੇ ਪੂਰੇ ਉੱਤਰੀ ਟਾਪੂ ਦੇ ਵਿੱਚ ਮਹਿਸੂਸ ਕੀਤੇ ਗਏ ਹਨ। Geonet ਦੇ ਅਨੁਸਾਰ, 5.1 ਦਾ ਭੂਚਾਲ ਵਾਇਕਾਟੋ ਖੇਤਰ ਵਿੱਚ 160 ਕਿਲੋਮੀਟਰ ਡੂੰਘਾ ਸੀ, ਜਿਸ ਕਾਰਨ ਵਿਆਪਕ ਤੌਰ ‘ਤੇ ਮਾਮੂਲੀ ਝੱਟਕੇ ਮਹਿਸੂਸ ਕੀਤੇ ਗਏ ਹਨ। ਵੈਲਿੰਗਟਨ ਤੋਂ ਆਕਲੈਂਡ ਤੱਕ, 1 ਵਜੇ ਦੇ ਕਰੀਬ ਭੂਚਾਲ ਦੀਆਂ ਰਿਪੋਰਟਾਂ ਆਉਣੀਆ ਸ਼ੁਰੂ ਹੋਈਆਂ ਸਨ।
ਸਵੇਰੇ 5.30 ਵਜੇ ਤੱਕ, Geonet ਨੂੰ 2700 ਤੋਂ ਵੱਧ ‘ਰਿਪੋਰਟਾਂ’ ਜਮ੍ਹਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਡੁਨੇਡਿਨ (Dunedin) ਵੀ ਸ਼ਾਮਿਲ ਹੈ। ਕੁੱਝ ਐਂਡਰਾਇਡ ਉਪਭੋਗਤਾਵਾਂ ਨੇ ਇੱਕ ਨਵੇਂ ਭੂਚਾਲ ਦੀ ਰਿਪੋਰਟ ਦਿੱਤੀ ਹੈ, ਜਦਕਿ ਗੂਗਲ ਅਲਰਟ ਦਾ ਇਸ ਵੇਲੇ ਨਿਊਜ਼ੀਲੈਂਡ ਵਿੱਚ ਟ੍ਰਾਇਲ ਕੀਤਾ ਜਾਂ ਰਿਹਾ ਹੈ। ਜਿਓਨੇਟ ਦਾ ਕਹਿਣਾ ਹੈ ਕਿ ਭੂਚਾਲ 5.1 ਤੀਬਰਤਾ ਦਾ ਸੀ, ਪਰ ਗੂਗਲ ਅਲਰਟ ਦੇ ਅਨੁਸਾਰ ਉੱਤਰੀ ਟਾਪੂ ਦੇ ਪੂਰਬੀ ਤੱਟ ‘ਤੇ 6.0 ਤੀਬਰਤਾ ਦਾ ਭੂਚਾਲ ਆਇਆ ਹੈ।