ਜਾਪਾਨ ‘ਚ ਇੱਕ ਵਾਰ ਫਿਰ ਭੂਚਾਲ ਨੇ ਲੋਕਾਂ ਦਾ ਸਾਹ ਸੁਕਾ ਕੇ ਰੱਖ ਦਿੱਤਾ ਹੈ। ਵੀਰਵਾਰ ਨੂੰ ਫਿਰ ਦੱਖਣੀ ਜਾਪਾਨ ‘ਚ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਕਈ ਸ਼ਹਿਰਾਂ ਵਿੱਚ ਮਹਿਸੂਸ ਕੀਤੇ ਗਏ ਹਨ। ਭੂਚਾਲ ਤੋਂ ਬਾਅਦ ਜਾਪਾਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਸੁਨਾਮੀ ਦੇ ਦੱਖਣੀ ਜਾਪਾਨ ਵਿੱਚ 07:50 GMT ‘ਤੇ ਆਉਣ ਦੀ ਸੰਭਾਵਨਾ ਹੈ। ਜਾਪਾਨ ਦੇ ਮੌਸਮ ਵਿਗਿਆਨ ਕੇਂਦਰ ਨੇ ਅਲਰਟ ਜਾਰੀ ਕੀਤਾ ਹੈ। ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਹਾਲਾਂਕਿ, ਪਹਿਲਾਂ ਇਸਨੂੰ 6.9 ਕਿਹਾ ਗਿਆ ਸੀ, ਬਾਅਦ ਵਿੱਚ ਇਸਨੂੰ ਸੋਧਿਆ ਗਿਆ। ਭੂਚਾਲ ਦੇ ਇਹ ਝਟਕੇ ਜਾਪਾਨ ਦੇ ਮਿਆਜ਼ਾਕੀ ਇਲਾਕੇ ‘ਚ ਮਹਿਸੂਸ ਕੀਤੇ ਗਏ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਜਾਪਾਨ ਦੇ ਤੱਟੀ ਇਲਾਕਿਆਂ ਖਾਸ ਕਰਕੇ ਮਿਆਜ਼ਾਕੀ, ਕੋਚੀ, ਇਹੀਮੇ, ਕਾਗੋਸ਼ੀਮਾ ਅਤੇ ਆਇਤਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਲਈ ਸਰਕਾਰ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ।