ਵੈਲਿੰਗਟਨ ‘ਚ ਅੱਜ ਸਵੇਰੇ 3.9 ਤੀਬਰਤਾ ਦਾ ਭੂਚਾਲ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੀਓਨੇਟ ਦੁਆਰਾ ਇਸ ਭੂਚਾਲ ਨੂੰ “ਮੱਧਮ” ਦੱਸਿਆ ਗਿਆ ਹੈ, 14 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਅਤੇ ਲੋਅਰ ਹੱਟ ਤੋਂ ਲਗਭਗ 10 ਕਿਲੋਮੀਟਰ ਪੂਰਬ ਵਿੱਚ ਸੀ। ਜਿਓਨੈੱਟ ਦੀ ਵੈੱਬਸਾਈਟ ਮੁਤਾਬਿਕ ਕੁੱਲ 8829 ਲੋਕਾਂ ਨੇ ਝਟਕੇ ਮਹਿਸੂਸ ਕੀਤੇ ਸਨ।