ਅਜੋਕੇ ਸਮੇਂ ‘ਚ ਸੋਸ਼ਲ ਮੀਡੀਆ ਦਾ ਰੁਝਾਨ ਇੰਨਾਂ ਜਿਆਦਾ ਵੱਧ ਚੁੱਕਾ ਹੈ ਕਿ ਹਰ ਕੋਈ ਇਸ ਦੇ ਜਾਲ ‘ਚ ਫਸਿਆ ਨਜ਼ਰ ਆਉਂਦਾ ਹੈ। ਪਰ ਹੁਣ ਆਨਲਾਈਨ ਸੈਫਟੀ ਰੇਗੁਲੈਟਰ ‘ਈ ਸੈਫਟੀ ਕਮਿਸ਼ਨ’ ਨੇ ਸੋਸ਼ਲ ਮੀਡੀਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਇੱਕ ਰਿਸਰਚ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਦੇਸ਼ ਦਿੱਤੇ ਹਨ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਕਿੰਨੇ ਛੋਟੀ ਉਮਰ ਦੇ ਜਵਾਕ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਉੱਥੇ ਹੀ ਉਮਰ ਸਬੰਧੀ ਪਾਬੰਦੀਆਂ ਨੂੰ ਇਹ ਕੰਪਨੀਆਂ ਕਿਵੇਂ ਪ੍ਰਭਾਵੀ ਢੰਗ ਨਾਲ ਲਾਗੂ ਕਰਦੀਆਂ ਹਨ ਇਹ ਵੀ ਜਾਣਕਾਰੀ ਦੱਸਣ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਜਵਾਕਾਂ ਦੀ ਮਾਨਸਿਕ ਤੇ ਸਰੀਰਕ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਇਸ ਦਾ ਕਾਰਨ ਹੈ ਤਾਜਾ ਰਿਪੋਰਟ ‘ਚ ਛੋਟੀ ਉਮਰ ਦੇ 2 ਤਿਹਾਈ ਜਵਾਕਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਿੰਸਕ, ਸੈਕਸੁਅਲ ਤੇ ਮਾਨਸਿਕ ਵਿਕਾਰ ਪੈਦਾ ਕਰਨ ਵਾਲੇ ਕੰਟੈਂਟ ਦੇ ਸੰਪਰਕ ਵਿੱਚ ਆਉਣਾ ਹੈ।