ਡੁਨੇਡਿਨ ਸਾਊਥ ਕਾਊਂਟਡਾਊਨ ਦੇ ਪ੍ਰਬੰਧਕਾਂ ਨੂੰ ਚੂਹਿਆਂ ਨੇ ਸਤਾਇਆ ਹੋਇਆ ਹੈ। ਸਟੋਰ ‘ਚ ਲਗਾਤਾਰ ਵੱਧ ਰਹੀ ਚੂਹਿਆਂ ਦੀ ਗਿਣਤੀ ਕਾਰਨ ਡੁਨੇਡਿਨ ਸੁਪਰਮਾਰਕੀਟ 48 ਘੰਟਿਆਂ ਲਈ ਬੰਦ ਰੱਖੀ ਜਾਵੇਗੀ। ਡੁਨੇਡਿਨ ਸਾਊਥ ਕਾਊਂਟਡਾਊਨ ਵਿੱਚ ਚੂਹਿਆਂ ਦਾ ਇੱਕ ਲਗਾਤਾਰ ਮੁੱਦਾ ਰਿਹਾ ਹੈ। ਹਾਲਾਂਕਿ, ਵੂਲਵਰਥਸ ਨੂੰ ਭਰੋਸਾ ਸੀ ਕਿ ਉਨ੍ਹਾਂ ਨੇ ਸਮੱਸਿਆ ਨਾਲ ਨਜਿੱਠ ਲਿਆ ਹੈ। ਪਰ ਵੂਲਵਰਥ ਦੇ ਸਟੋਰਾਂ ਦੇ ਡਾਇਰੈਕਟਰ ਜੇਸਨ ਸਟਾਕਿਲ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਅਜਿਹਾ ਨਹੀਂ ਸੀ। ਨਿਊਜ਼ੀਲੈਂਡ ਫੂਡ ਸੇਫਟੀ ਦੇ ਡਿਪਟੀ ਡਾਇਰੈਕਟਰ-ਜਨਰਲ ਵਿਨਸੈਂਟ ਆਰਬਕਲ ਨੇ ਕਿਹਾ ਕਿ ਸਟੋਰ ਦੀ ਪੂਰੀ ਤਰਾਂ ਸਫਾਈ ਕਰਨ ਲਈ ਬੰਦ ਕੀਤਾ ਜਾਵੇਗਾ ਅਤੇ ਚੂਹਿਆਂ ਨੂੰ ਖਤਮ ਕਰਨ ਲਈ ਵਾਧੂ ਕੀਟ-ਪ੍ਰਬੰਧਨ ਰਣਨੀਤੀਆਂ ਨੂੰ ਲਾਗੂ ਕੀਤੀਆਂ ਜਾਣਗੀਆਂ।
