[gtranslate]

ਵਾਹ ! ਡੁਨੇਡਿਨ ਬੱਸ ਡਰਾਈਵਰ ਨੇ Bus ਵਿੱਚ ਹੀ ਕਸਰਤ ਕਰ ਕਰ ਘਟਾ ਲਿਆ 25 ਕਿੱਲੋ ਭਾਰ, ਪੜ੍ਹੋ ਪੂਰੀ ਖਬਰ

dunedin bus driver loses 25kg

ਅੱਜ ਦੇ ਸਮੇਂ ‘ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ, ਪਰ ਕਸਰਤ ਕਰਨ ਲਈ ਟਾਈਮ ਕਿਸੇ ਕੋਲ ਨਹੀਂ ਹੈ ਜਾਂ ਟਾਈਮ ਕੱਢਣਾ ਨਹੀਂ ਚਾਹੁੰਦੇ। ਪਰ ਅੱਜ ਇੱਕ ਅਜਿਹੇ ਇਨਸਾਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਉਨ੍ਹਾਂ ਲੋਕਾਂ ਲਈ ਮਿਸਾਲ ਬਣਿਆ ਹੈ ਜੋ ਕਹਿੰਦੇ ਹਨ ਕਿ ਸਾਡੇ ਕੋਲ ਕਸਰਤ ਕਰਨ ਦਾ ਟਾਈਮ ਨਹੀਂ ਹੈ। ਜੀ ਹਾਂ, ਦਰਅਸਲ ਅਸੀਂ ਅੱਜ ਇੱਕ ਬੱਸ ਡ੍ਰਾਈਵਰ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਡਿਊਟੀ ਦੌਰਾਨ ਹੀ ਕਸਰਤ ਕਰ ਕਰ ਕਿ ਆਪਣਾ 25 ਕਿੱਲੋ ਭਰ ਘਟਾ ਲਿਆ ਹੈ। ਡੁਨੇਡਿਨ ਦੇ ਇੱਕ ਬੱਸ ਡਰਾਈਵਰ ਨੇ ਕਸਰਤ ਕਰ ਕਰ ਕਿ 25 ਕਿਲੋ ਭਾਰ ਘਟਾ ਲਿਆ ਹੈ।

ਵਿਸ਼ਾਲ ਪੱਬੀ ਨੇ ਇਹ ਮਹਿਸੂਸ ਕਰਨ ਤੋਂ ਬਾਅਦ ਆਪਣੀ ਬੱਸ ਡਰਾਈਵਿੰਗ ਸ਼ਿਫਟਾਂ ਵਿੱਚ ਕਸਰਤ ਕਰਨ ਦਾ ਫੈਸਲਾ ਕੀਤਾ ਕਿ ਉਹ ਹਰ ਦਿਨ ਕਿੰਨਾ ਸਮਾਂ ਬੈਠਦਾ ਹੈ। ਪੱਬੀ ਨੇ ਕਿਹਾ ਕਿ ਮੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਮੇਰਾ ਭਾਰ ਬਹੁਤ ਵੱਧ ਗਿਆ ਹੈ ਕਿਉਂਕਿ ਮੇਰਾ ਮੁੱਖ ਕੰਮ ਬੈਠਣਾ ਹੈ।” ਹੁਣ, ਜਦੋਂ ਵੀ ਬੱਸ ਰੁਕਦੀ ਹੈ, ਜਾਂ ਉਹ ਬਰੇਕ ਲੈਂਦਾ ਹੈ, ਉਹ ਕਸਰਤ ਕਰਨ ਲਈ ਉਸ ਸਮੇਂ ਦੀ ਵਰਤੋਂ ਕਰਦਾ ਹੈ। ਪੱਬੀ ਨੇ ਕਿਹਾ ਕਿ “ਮੈਂ 200 ਪੁਸ਼ ਅੱਪ, 200 ਸਕੁਐਟਸ ਪੂਰੇ ਦਿਨ ਵਿੱਚ ਫੈਲੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ… ਅਤੇ ਲਗਭਗ 800 ਤੋਂ 1000 rope skips ਕਰਦਾ ਹਾਂ। ਮੈਂ ਸ਼ਾਬਦਿਕ ਤੌਰ ‘ਤੇ ਆਪਣੀ ਤੰਦਰੁਸਤੀ ਵਿੱਚ ਬਹੁਤ ਸਾਰੇ ਅੰਤਰ, ਸਕਾਰਾਤਮਕ ਅੰਤਰਾਂ ਨੂੰ ਮਹਿਸੂਸ ਕਰ ਸਕਦਾ ਹਾਂ ਅਤੇ ਦੇਖ ਸਕਦਾ ਹਾਂ।”

ਪੱਬੀ ਨੇ ਦੱਸਿਆ ਕਿ ਪਹਿਲਾ ਉਸਨੂੰ ਕਸਰਤ ਕਰਦੇ ਸਮੇਂ ਝਿਜਕ ਮਹਿਸੂਸ ਹੁੰਦੀ ਸੀ ਪਰ ਫਿਰ ਉਸਨੂੰ ਹੌਂਸਲਾ ਅਫਜਾਈ ਮਿਲਣ ਲੱਗੀ। ਇਸੇ ਤਰਾਂ ਇੱਕ ਦਿਨ ਜਦ ਉਹ ਕਸਰਤ ਕਰ ਰਿਹਾ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਕਿ TikTok ‘ਤੇ ਪਾ ਦਿੱਤੀ ਜੋ ਭਾਰਤ ਬੈਠੇ ਉਸਦੇ ਪਰਿਵਾਰ ਤੱਕ ਜਾ ਪਹੁੰਚੀ।

Leave a Reply

Your email address will not be published. Required fields are marked *