ਸਰੀਰ ਵਿੱਚ ਖ਼ਰਾਬ ਕੋਲੈਸਟ੍ਰਾਲ ਵੱਧਣ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਦੀ ਸੰਭਾਵਨਾ ਤੇਜ਼ੀ ਨਾਲ ਵੱਧ ਜਾਂਦੀ ਹੈ, ਅਜਿਹੇ ਵਿੱਚ ਠੰਢ ਦੇ ਮੌਸਮ ਵਿੱਚ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਇਸ ਨੂੰ ਕੰਟਰੋਲ ਕਰਨ ਲਈ ਕੀ ਕਰਨਾ ਹੈ?
ਸਰਦੀਆਂ ਵਿੱਚ ਕਿਉਂ ਵੱਧਦਾ ਹੈ ਕੋਲੈਸਟ੍ਰੋਲ ?
ਸਰਦੀਆਂ ਦੇ ਮੌਸਮ ਵਿੱਚ ਲੋਕ ਬਹੁਤ ਜ਼ਿਆਦਾ ਚਰਬੀ, ਤੇਲਯੁਕਤ ਅਤੇ ਜੰਕ ਫੂਡ ਦਾ ਸੇਵਨ ਕਰਦੇ ਹਨ। ਠੰਡ ਦੇ ਮੌਸਮ ਕਾਰਨ ਲੋਕ ਸੈਰ ਅਤੇ ਕਸਰਤ ਬੰਦ ਕਰ ਦਿੰਦੇ ਹਨ। ਭਾਵ, ਕੁੱਲ ਮਿਲਾ ਕੇ, ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਖਰਾਬ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸਰੀਰਕ ਗਤੀਵਿਧੀ ਬਹੁਤ ਘੱਟ ਜਾਂਦੀ ਹੈ। ਸਰਦੀਆਂ ਵਿੱਚ ਸਰੀਰਕ ਗਤੀਵਿਧੀ ਦੀ ਕਮੀ ਕਾਰਨ ਸਰੀਰ ਵਿੱਚੋਂ ਸੋਡੀਅਮ ਨਹੀਂ ਨਿਕਲਦਾ। ਇਨ੍ਹਾਂ ਸਾਰੀਆਂ ਸਥਿਤੀਆਂ ਵਿੱਚ, ਖੂਨ ਦੀਆਂ ਨਾੜੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਖਰਾਬ ਕੋਲੈਸਟ੍ਰੋਲ ਨਾੜੀਆਂ ਵਿੱਚ ਜਮ੍ਹਾ ਹੋਣ ਲੱਗਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਦਿਲ ‘ਤੇ ਦਬਾਅ ਕਾਫੀ ਵੱਧ ਜਾਂਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।
ਕੋਲੈਸਟ੍ਰੋਲ ਵੱਧਣ ਨਾਲ ਸਰੀਰ ਵਿੱਚ ਪੈਦਾ ਹੁੰਦੀਆਂ ਨੇ ਕਿਹੜੀਆਂ ਸਮੱਸਿਆਵਾਂ ?
ਕੋਲੈਸਟ੍ਰੋਲ ਸਾਡੇ ਸਰੀਰ ਵਿੱਚ ਸੈੱਲਾਂ, ਵਿਟਾਮਿਨਾਂ ਅਤੇ ਹਾਰਮੋਨਲ ਤਬਦੀਲੀਆਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਪਰ ਇਸ ਦੀ ਜ਼ਿਆਦਾ ਮਾਤਰਾ ਸਰੀਰ ਲਈ ਬਹੁਤ ਨੁਕਸਾਨਦੇਹ ਹੈ। ਗਲਤ ਭੋਜਨ ਦਾ ਸੇਵਨ ਅਤੇ ਸਿਹਤਮੰਦ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਖਰਾਬ ਕੋਲੈਸਟ੍ਰੋਲ ਵੱਧਦਾ ਹੈ। ਸੰਤ੍ਰਿਪਤ ਚਰਬੀ ਤੋਂ ਬਣੇ ਭੋਜਨ ਜਿਵੇਂ ਪਾਮ ਆਇਲ, ਨਾਰੀਅਲ ਤੇਲ, ਰਿਫਾਇੰਡ ਤੇਲ ਆਦਿ ਖਰਾਬ ਕੋਲੈਸਟ੍ਰੋਲ ਵਧਾਉਂਦੇ ਹਨ। ਮਾੜੇ ਕੋਲੈਸਟ੍ਰੋਲ ਦੇ ਵੱਧਣ ਨਾਲ ਦਿਲ ਦਾ ਦੌਰਾ, ਸਟ੍ਰੋਕ ਆਦਿ ਦਾ ਖਤਰਾ ਵੱਧ ਜਾਂਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਸਰਦੀਆਂ ਵਿੱਚ ਕੋਲੈਸਟ੍ਰੋਲ ਵੱਧਣ ਦੀ ਸੰਭਾਵਨਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਬੀਪੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕੇ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਇਆ ਜਾ ਸਕੇ।
ਸਿਹਤਮੰਦ ਖੁਰਾਕ ਅਤੇ ਕਸਰਤ:
ਇੱਕ ਸਹੀ ਖੁਰਾਕ ਅਤੇ ਰੋਜ਼ਾਨਾ ਕਸਰਤ, ਸੌਣ ਦੇ ਸਮੇਂ ਦੀ ਰੁਟੀਨ ਦੇ ਨਾਲ, ਤੁਹਾਨੂੰ ਵਧੇਰੇ ਆਸਾਨੀ ਨਾਲ ਅਤੇ ਸ਼ਾਂਤੀ ਨਾਲ ਸੌਣ ਵਿੱਚ ਮਦਦ ਕਰੇਗੀ। ਸੌਣ ਤੋਂ ਚਾਰ ਘੰਟੇ ਪਹਿਲਾਂ ਪੌਸ਼ਟਿਕ ਅਤੇ ਹਲਕਾ ਭੋਜਨ ਖਾਓ। 20-30 ਮਿੰਟ ਕਸਰਤ ਕਰਨਾ ਵੀ ਜ਼ਰੂਰੀ ਹੈ।