[gtranslate]

ਗੁਰਦੁਆਰਿਆਂ ‘ਚ ਹੋ ਰਹੀਆਂ ਚੋਰੀਆਂ ਕਾਰਨ ਸਿੱਖ ਭਾਈਚਾਰੇ ਨੇ ਪੁਲਿਸ ਮੰਤਰੀ ਨਾਲ ਮੁਲਾਕਾਤ ਕਰ ਕੀਤੀ ਇਹ ਮੰਗ

ਪਿਛਲੇ ਦਿਨੀ ਵਿਕਟੋਰੀਆ ‘ਚ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ‘ਚ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਮੰਤਰੀ ਐਂਥਨੀ ਕਾਰਬਾਈਨਸ, ਐੱਮ.ਪੀ. ਮੈਥਿਊ ਹਿਲਾਕਾਰੀ, ਅਤੇ ਐੱਮ.ਪੀ. ਡਾਇਲਨ ਵਾਈਟ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਨੁਮਾਇੰਦਿਆਂ ਨੇ ਗੁਰੂਘਰਾਂ ‘ਚ ਹੋਈਆਂ ਚੋਰੀਆਂ ਅਤੇ ਮੰਦਿਰ ਦੀ ਤੋੜਭੰਨ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ, ਇਸ ਦੌਰਾਨ ਪੁਲਿਸ ਨੇ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਅਦਾ ਕੀਤਾ ਹੈ । ਤੁਹਾਨੂੰ ਦੱਸ ਦੇਈਏ ਕਿ ਸਥਾਨਕ ਸਰਕਾਰ ਅਤੇ ਪੁਲਿਸ ਨੇ 2023 ਵਿੱਚ ਮੰਦਿਰ ‘ਚ ਹੋਈਆਂ ਤੋੜਭੰਨ ਦੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਜਲਦੀ ਪੜਤਾਲ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪੁਲਿਸ ਨੇ ਧਾਰਮਿਕ ਅਸਥਾਨ ਤੇ ਪੈਟਰੋਲਿੰਗ ਵਧਾਉਣ ਦਾ ਵਾਅਦਾ ਵੀ ਕੀਤਾ ਹੈ।

Likes:
0 0
Views:
120
Article Categories:
International News

Leave a Reply

Your email address will not be published. Required fields are marked *