ਨਵੇਂ ਸਾਲ ਦੀ ਸ਼ਾਮ ਨੂੰ ਵੈਲਿੰਗਟਨ ਪੁਲਿਸ ਵੀ ਸਖਤ ਨਜ਼ਰ ਆਈ ਹੈ। ਦਰਅਸਲ ਪੁਲਿਸ ਨੇ ਨਵੇਂ ਸਾਲ ਦੀ ਸ਼ਾਮ ਨੂੰ ਵੈਲਿੰਗਟਨ ਵਿੱਚ ਸ਼ਰਾਬ ਪੀ ਕੇ ਗੱਡੀ ਚਲਾ ਰਹੇ 29 ਲੋਕਾਂ ਨੂੰ ਫੜਿਆ ਹੈ ਅਤੇ ਕਿਹਾ ਕਿ ਇੱਕ ਵੀ “ਅਸਵੀਕਾਰਨਯੋਗ” ਜੋਖਮ ਹੈ। ਪੁਲਿਸ ਨੇ 31 ਦਸੰਬਰ ਨੂੰ ਸ਼ਾਮ 4 ਵਜੇ ਤੋਂ 1 ਜਨਵਰੀ ਨੂੰ ਸਵੇਰੇ 11 ਵਜੇ ਤੱਕ ਵੈਲਿੰਗਟਨ ਸ਼ਹਿਰ ਵਿੱਚ ਚੈਕਪੁਆਇੰਟਾਂ ਅਤੇ ਟ੍ਰੈਫਿਕ ਸਟਾਪਾਂ ‘ਤੇ 4000 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਅਤੇ ਅਲਕੋਹਲ ਟੈਸਟ ਕੀਤੇ। ਇਸ ਦੌਰਾਨ 29 ਲੋਕਾਂ ਨੇ ਲਿਮਟ ਤੋਂ ਜਿਆਦਾ ਸ਼ਰਾਬ ਪੀਤੀ ਹੋਈ ਸੀ।
ਕਾਰਜਕਾਰੀ ਜ਼ਿਲ੍ਹਾ ਕਮਾਂਡਰ ਇੰਸਪੈਕਟਰ ਵੇਡ ਜੇਨਿੰਗਜ਼ ਨੇ ਕਿਹਾ ਕਿ 29 ਵਿੱਚੋਂ ਅੱਠ ਨਵੇਂ ਸਾਲ ਵਾਲੇ ਦਿਨ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਫੜੇ ਗਏ ਸਨ। ਜੇਨਿੰਗਜ਼ ਨੇ ਕਿਹਾ ਕਿ ਇਸ ਗਰਮੀ ਵਿੱਚ ਕਿਤੇ ਵੀ ਅਤੇ ਕਿਸੇ ਵੀ ਸਮੇਂ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਫੜਿਆ ਜਾ ਸਕਦਾ ਹੈ, ਅਤੇ ਓਨਾ ਨੇ ਡਰਾਈਵਰਾਂ ਨੂੰ “ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਦਾ ਸੁਚੇਤ ਫੈਸਲਾ” ਕਰਨ ਲਈ ਕਿਹਾ।