ਨਿਊਜ਼ੀਲੈਂਡ ਪੁਲਿਸ ਹੁਣ ਸੜਕਾਂ ‘ਤੇ ਪਹਿਲਾਂ ਨਾਲੋਂ ਵੀ ਸਖ਼ਤਾਈ ਵਧਾਉਣ ਜਾ ਰਹੀ ਹੈ। ਨਿਊਜ਼ੀਲੈਂਡ ਦੇ ਟ੍ਰਾਂਸਪੋਰਟ ਮਨਿਸਟਰ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਹਰ ਸਾਲ ਪੁਲਿਸ ਨੂੰ 3.3 ਮਿਲੀਅਨ ਡਰਾਈਵਰਾਂ ਦੇ ਟੈਸਟ ਕਰਨੇ ਲਾਜ਼ਮੀ ਹੋਣਗੇ। ਜਿਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਸ਼ਰਾਬ ਪੀਕੇ ਜਾਂ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਲੋਕਾਂ ਦੀ ਸ਼ਾਮਤ ਆਉਣ ਵਾਲੀ ਹੈ। ਟ੍ਰਾਂਸਪੋਰਟ ਮਨਿਸਟਰ ਦਾ ਕਹਿਣਾ ਹੈ ਕਿ ਡਰਿੰਕ ਡਰਾਈਵ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਘਟਾਉਣ ਲਈ ਇਹ ਸਖ਼ਤਾਈ ਜਰੂਰੀ ਹੈ। ਹਦਾਇਤਾਂ ਅਨੁਸਾਰ ਰਾਤ ਮੌਕੇ ਰੋਕੇ ਗਏ ਡਰਾਈਵਰਾਂ ਦੇ ਘੱਟੋ-ਘੱਟ 65 ਫੀਸਦੀ ਟੈਸਟ ਲਾਜ਼ਮੀ ਹਨ।
