ਜੇਕਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਦਰਅਸਲ ਲੰਬੀ ਵੇਟਿੰਗ ਲਿਸਟ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਕਲੈਂਡ ‘ਚ ਵਿੱਚ ਬੀਤੇ 20 ਸਾਲਾਂ ਤੋਂ ਕਾਉਂਟੀਜ਼ ਡਰਾਈਵਿੰਗ ਸਕੂਲ ਚਲਾ ਰਹੇ ਐਲੀਸਟਰ ਮੈਕਗਰੇਗਰ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕਈ ਮਹੀਨਿਆਂ ਤੋਂ ਫੁੱਲ ਲਾਇਸੈਂਸ ਦਾ ਟੈਸਟ ਦੇਣ ਲਈ ਉਨ੍ਹਾਂ ਦੇ ਇੱਕ ਵਿਦਆਰਥੀ ਨੂੰ ਨੇੜਲੇ ਕਿਸੇ ਵੀ ਸੈਂਟਰ ‘ਚ ਥਾਂ ਨਹੀਂ ਮਿਲ ਰਹੀ ਸੀ ਤੇ ਇਸੇ ਲਈ ਉਸ ਵਿਦਆਰਥੀ ਨੂੰ ਕਰੀਬ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਟੈਸਟ ਦੇਣ ਜਾਣਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਅਜਿਹਾ ਮਹੌਲ ਨਹੀਂ ਦੇਖਿਆ ਸੀ।
