ਡਰਾਈਵਿੰਗ ਲਾਇਸੈਂਸ ਹਰ ਇੱਕ ਵਿਅਕਤੀ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਤੇ ਜੇਕਰ ਤੁਸੀ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਨੇ ਡਰਾਈਵਿੰਗ ਲਾਇਸੈਂਸ ਬਣਵਾਉਣ ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਰਿਪੋਰਟਾਂ ਅਨੁਸਾਰ ਸੋਮਵਾਰ ਤੋਂ ਜੋ ਲੋਕ ਇੱਕ ਦਿਨ ਵਿੱਚ 2 ਵਾਰ ਤੋਂ ਵਧੇਰੇ ਵਾਰ ਟੈਸਟ ਵਿੱਚੋਂ ਫੇਲ ਹੋਣਗੇ ਫਿਰ ਉਨ੍ਹਾਂ ਨੂੰ ਦੁਬਾਰਾ ਤੋਂ ਟੈਸਟ ਵਿੱਚ ਬੈਠਣ ਲਈ ਘੱਟੋ-ਘੱਟ 10 ਦਿਨ ਦੀ ਉਡੀਕ ਕਰਨੀ ਪਏਗੀ। ਇਸ ਲਈ ਜੇਕਰ ਤੁਸੀ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਤਾਂ ਫਿਰ ਤੁਹਾਨੂੰ ਪੂਰੀ ਤਿਆਰੀ ਦੇ ਨਾਲ ਟੈਸਟ ਦੇਣਾ ਚਾਹੀਦਾ ਹੈ ਤਾਂ ਜੋ ਤੁਸੀ ਪਹਿਲੀ ਵਾਰ ‘ਚ ਹੀ ਟੈਸਟ ਪਾਸ ਕਰ ਲਓ। ਇਹ ਵੀ ਦੱਸਿਆ ਗਿਆ ਹੈ ਕਿ appointment ਦੀ ਲਿਸਟ ਵੀ ਕਾਫੀ ਲੰਮੀ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਜਿਆਦਾ ਸਮਾਂ ਉਡੀਕ ਕਰਨੀ ਪੈ ਰਹੀ ਹੈ।