ਜੇਕਰ ਤੁਸੀ ਵੀ ਨਿਊਜ਼ੀਲੈਂਡ ਦੀਆਂ ਸੜਕਾਂ ‘ਤੇ ਕੋਈ ਵਾਹਨ ਲੈ ਕੇ ਨਿਕਲਦੇ ਹੋ ਤਾਂ ਨਿਯਮਾਂ ਦਾ ਜ਼ਰੂਰ ਧਿਆਨ ਰੱਖੋ ਨਹੀਂ ਤਾਂ ਤੁਹਾਡੀ ਇੱਕ ਗਲਤੀ ਤੁਹਾਡੇ ‘ਤੇ ਭਾਰੀ ਪੈ ਸਕਦੀ ਹੈ। ਦਰਅਸਲ ਇੱਕ ਵਿਦੇਸ਼ੀ ਨਾਗਰਿਕ ਦੀ ਇੱਕ ਕੈਂਪਰਵੈਨ ਵਿੱਚ ਵਾਰ-ਵਾਰ ਸੈਂਟਰ ਲਾਈਨ ਪਾਰ ਕਰਨ ਦੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਡਰਾਈਵਿੰਗ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਲੈਂਚਿੰਗ ਫੁਟੇਜ ਦੋ ਹਫ਼ਤੇ ਪਹਿਲਾਂ ਇੱਕ ਫੇਸਬੁੱਕ ਕਮਿਊਨਿਟੀ ਪੇਜ ‘ਤੇ ਪੋਸਟ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਆਇਆ ਹੈ ਵੀਡੀਓ ਵਿੱਚ ਡੁਨੇਡਿਨ ਦੇ ਨੇੜੇ ਇੱਕ ਸੜਕ ‘ਤੇ ਇੱਕ ਕੈਂਪਰਵੈਨ ਵਾਰ-ਵਾਰ ਸੈਂਟਰ ਲਾਈਨ ਪਾਰ ਕਰਦੀ ਦਿਖਾਈ ਦੇ ਰਹੀ ਹੈ।
ਤਿੰਨ ਮਿੰਟ ਦੀ ਲੰਬੀ ਵੀਡੀਓ ਨੂੰ ਇੱਕ ਅਗਿਆਤ ਉਪਭੋਗਤਾ ਦੁਆਰਾ ਪੋਰਟ ਚੈਲਮਰਸ ਕਮਿਊਨਿਟੀ ਫੇਸਬੁੱਕ ਪੇਜ ‘ਤੇ ਪੋਸਟ ਕੀਤਾ ਗਿਆ ਸੀ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਸੀ ਕਿ, “ਜੇਕਰ ਤੁਸੀਂ ਕਿਸੇ ਵੀ ਸਮੇਂ ਬੰਦਰਗਾਹ ਅਤੇ ਅਰਾਮੋਆਨਾ ਵਿਚਕਾਰ ਯਾਤਰਾ ਕਰ ਰਹੇ ਹੋ ਤਾਂ ਕਿਰਪਾ ਕਰਕੇ ਧਿਆਨ ਰੱਖੋ।” ਇਸ ਮਾਮਲੇ ‘ਚ ਪੁਲਿਸ ਨੇ ਅੱਜ ਪੁਸ਼ਟੀ ਕੀਤੀ ਕਿ ਉਸਨੇ ਡਰਾਈਵਰ ਨਾਲ ਗੱਲ ਕੀਤੀ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “44 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਲਈ ਚਿਤਾਵਨੀ ਦਿੱਤੀ ਗਈ ਸੀ ਅਤੇ ਨਿਊਜ਼ੀਲੈਂਡ ਵਿੱਚ ਬਾਕੀ ਦੇ ਸਮੇਂ ਲਈ ਗੱਡੀ ਚਲਾਉਣ ਦੀ ਮਨਾਹੀ ਕੀਤੀ ਗਈ ਹੈ।” ਸੀਨੀਅਰ ਸਾਰਜੈਂਟ ਐਂਥਨੀ ਬਾਂਡ ਨੇ ਦੱਸਿਆ ਕਿ ਡਰਾਈਵਰ ਨੇ ਸੇਂਟ ਜੌਨ ਨੂੰ $500 ਦਾ ਜੁਰਮਾਨਾ ਵੀ ਅਦਾ ਕੀਤਾ ਸੀ।