ਬੀਤੀ ਰਾਤ ਡੁਨੇਡਿਨ ‘ਚ ਇੱਕ ਕਾਰ ਦੀ ਇੱਕ ਘਰ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੀਤੀ ਰਾਤ ਡੁਨੇਡਿਨ ਦੇ ਇੱਕ ਘਰ ਨੂੰ ਟੱਕਰ ਮਾਰਨ ਵਾਲੀ ਕਾਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ, ਪਰ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਨੀਵਾਰ ਸਵੇਰੇ 3.50 ਵਜੇ ਦੇ ਕਰੀਬ ਗ੍ਰੀਨ ਆਈਲੈਂਡ ਦੇ ਉਪਨਗਰ ਵਿੱਚ ਨੀਲ ਸਟਰੀਟ ‘ਤੇ ਇੱਕ ਘਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਰਾਹਤ ਵਾਲੀ ਗੱਲ ਹੈ ਕਿ ਘਟਨਾ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇੱਕ 22 ਸਾਲਾ ਵਿਅਕਤੀ ਨੂੰ ਸ਼ਨੀਵਾਰ ਨੂੰ ਡੁਨੇਡਿਨ ਜ਼ਿਲ੍ਹਾ ਅਦਾਲਤ ਵਿੱਚ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਪੇਸ਼ ਹੋਣਾ ਪਿਆ।
