ਕੱਲ੍ਹ ਦੁਪਹਿਰ ਦੱਖਣੀ ਆਕਲੈਂਡ ਵਿੱਚ ਇੱਕ ਮੰਦਭਾਗੀ ਘਟਨਾ ਸੀ। ਦਰਅਸਲ ਇੱਕ ਵਾਹਨ ਨੇ ਇੱਕ 5 ਸਾਲ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ ਸੀ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟਾਂ ਮੁਤਾਬਿਕ ਡਰਾਈਵਿੰਗ ਕਰਦੇ ਸਮੇਂ ਡ੍ਰਾਈਵਰ ਟੈਕਸਟਿੰਗ ਕਰ ਰਿਹਾ ਸੀ ਯਾਨੀ ਕਿ ਮੋਬਾਈਲ ਚਲਾ ਰਿਹਾ ਸੀ ਇਸੇ ਦੌਰਾਨ ਉਸਨੇ ਇੱਕ ਜਵਾਕ ਨੂੰ ਟੱਕਰ ਮਾਰ ਦਿੱਤੀ ਤੇ ਪੰਜ ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇੰਸਪੈਕਟਰ ਟੋਨੀ ਵੈਕਲਿਨ ਨੇ ਦੱਸਿਆ ਕਿ ਬੱਚਾ ਸ਼ਾਮ 3.20 ਵਜੇ ਦੇ ਕਰੀਬ ਸ਼ਾਰਲੈਂਡ ਐਵੇਨਿਊ ‘ਤੇ ਸੜਕ ਪਾਰ ਕਰ ਰਿਹਾ ਸੀ ਜਦੋਂ ਉਸਨੂੰ ਵਾਹਨ ਨੇ ਟੱਕਰ ਮਾਰ ਦਿੱਤੀ।
ਉਨ੍ਹਾਂ ਕਿਹਾ ਕਿ, “ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ, ਹਾਲਾਂਕਿ ਪੁਲਿਸ ਦਾ ਮੰਨਣਾ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਡਰਾਈਵਿੰਗ ਕਰਦੇ ਸਮੇਂ ਗੱਲ ਕਰਨਾ ਜਾਂ ਟੈਕਸਟ ਕਰਨਾ ਖਤਰਨਾਕ ਹੈ। ਇੱਕ ਟੈਕਸਟ ਜਾਂ ਕਾਲ ਇੱਕ ਜੀਵਨ ਜਿੰਨਾ ਮਹੱਤਵਪੂਰਨ ਨਹੀਂ ਹੈ। ਇਸ ਮਾਮਲੇ ਵਿੱਚ ਫਿਲਹਾਲ ਦੋਸ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।”