[gtranslate]

ਵਾਈਕਾਟੋ ‘ਚ ਤੇਜ਼ ਰਫ਼ਤਾਰ ਬਣੀ ਕਾਲ, ਓਵਰਟੇਕ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ !

driver in fatal crash was overtaking

ਵੀਰਵਾਰ ਨੂੰ ਵਾਈਕਾਟੋ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਦੂਜੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰਿਆ ਸੀ। ਇਸ ਹਾਦਸੇ ‘ਚ ਇੱਕ 49 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 1 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਪੁਲਿਸ ਮੁਤਾਬਿਕ ਦੋਵੇਂ ਕਾਰਾਂ ਬੋਇਡ ਰੋਡ ‘ਤੇ ਤੇਜ਼ ਰਫਤਾਰ ਨਾਲ ਜਾ ਰਹੀਆਂ ਸੀ ਅਤੇ ਜਿਵੇਂ ਹੀ ਟੋਇਟਾ ਨੇ ਔਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮਾਜ਼ਦਾ ਨਾਲ ਟਕਰਾ ਗਈ।

ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਗੁੰਝਲਦਾਰ ਸੀ, ਅਤੇ ਪੁਲਿਸ ਕਿਸੇ ਵੀ ਵਿਅਕਤੀ ਤੋਂ ਜਾਣਕਾਰੀ ਲੈਣਾ ਚਾਹੁੰਦੀ ਹੈ ਜਿਸ ਨੇ ਸਵੇਰੇ 9.45 ਵਜੇ ਤੋਂ ਸਵੇਰੇ 10.15 ਵਜੇ ਤੱਕ ਇਹਨਾਂ ਸੜਕਾਂ ‘ਤੇ ਕਿਸੇ ਵੀ ਖਤਰਨਾਕ ਡਰਾਈਵਿੰਗ ਨੂੰ ਦੇਖਿਆ ਹੈ। ਪੁਲਿਸ ਨੂੰ ਕਿਸੇ ਵੀ ਡੈਸ਼ਕੈਮ ਫੁਟੇਜ, ਸੁਰੱਖਿਆ ਫੁਟੇਜ ਜਾਂ ਵਾਹਨਾਂ ਦੀਆਂ ਹੋਰ ਤਸਵੀਰਾਂ ਦੀ ਵੀ ਜਾਣਕਾਰੀ ਮੰਗੀ ਹੈ।

Leave a Reply

Your email address will not be published. Required fields are marked *