[gtranslate]

Hollywood ਦੇ ਰੈਪਰ ਵੀ ਫੈਨ ਨੇ ਮੂਸੇ ਆਲੇ ਜੱਟ ਦੇ, ਸਿੱਧੂ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਟੋਰਾਂਟੋ ਸ਼ੋਅ ‘ਚ ‘Drake’ ਨੇ ਗਾਏ ਗਾਣੇ !

Drake Wears Sidhu Moose Wala T-Shirt

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 2 ਮਹੀਨੇ ਹੋ ਗਏ ਹਨ, 2 ਮਹੀਨੇ ਬਾਅਦ ਵੀ ਪ੍ਰਸ਼ੰਸਕ ਸਿੱਧੂ ਨੂੰ ਨਹੀਂ ਭੁੱਲ ਸਕੇ ਹਨ। ਇਸ ਦੌਰਾਨ ਕੈਨੇਡੀਅਨ ਰੈਪਰ ਡਰੇਕ ਨੇ ਵੀ ਮੂਸੇਵਾਲਾ ਨੂੰ ਯਾਦ ਕੀਤਾ ਹੈ। ਟੋਰਾਂਟੋ ‘ਚ ਲਾਈਵ ਸ਼ੋਅ ਦੌਰਾਨ ਉਹ ਮੂਸੇਵਾਲਾ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ ਸੀ। ਜਿਸ ਵਿੱਚ ਮੂਸੇਵਾਲਾ ਦਾ ਜਨਮ ਅਤੇ ਮੌਤ ਦਾ ਸਾਲ ਵੀ ਲਿਖਿਆ ਹੋਇਆ ਸੀ। ਡਰੇਕ ਨੇ ਪਹਿਲਾਂ ਰੇਡੀਓ ਸ਼ੋਅ ਦੌਰਾਨ ਮੂਸੇਵਾਲਾ ਦੇ 2 ਗਾਣੇ ਚਲਾ ਕੇ ਸਿੱਧੂ ਨੂੰ ਯਾਦ ਕੀਤਾ ਸੀ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਕੈਨੇਡੀਅਨ ਗਾਇਕ ਡਰੇਕ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ‘ਤੇ ਫਾਲੋ ਕੀਤਾ ਸੀ। ਮੂਸੇਵਾਲਾ ਨੇ ਕੈਨੇਡਾ ਵਿੱਚ ਪੜ੍ਹਾਈ ਕੀਤੀ। ਕੈਨੇਡਾ ਤੋਂ ਮੁੜਨ ਮਗਰੋਂ ਸਿੱਧੂ ਨੇ ਹੋਰਨਾਂ ਗਾਇਕਾਂ ਵਾਂਗ ਵਿਦੇਸ਼ ਜਾਂ ਚੰਡੀਗੜ੍ਹ-ਮੋਹਾਲੀ ਦੀ ਬਜਾਏ ਆਪਣੇ ਜੱਦੀ ਪਿੰਡ ਮੂਸੇ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ। ਜਿੱਥੇ ਉਸਨੇ ਇੱਕ ਹਵੇਲੀ ਵੀ ਬਣਾਈ ਹੈ।

Likes:
0 0
Views:
269
Article Categories:
Entertainment

Leave a Reply

Your email address will not be published. Required fields are marked *