[gtranslate]

ਬਾਬਾ ਫਰੀਦ ਯੂਨੀਵਰਸਿਟੀ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬਣੇ ਡਾ.ਗੁਰਪ੍ਰੀਤ ਵਾਂਡਰ, CM ਮਾਨ ਨੇ ਟਵੀਟ ਕਰ ਕਹੀ ਇਹ ਗੱਲ !

dr gurpreet singh wonder chairman

ਡਾ: ਗੁਰਪ੍ਰੀਤ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ, ਪੰਜਾਬ ਦੇ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਬਣਾਇਆ ਗਿਆ ਹੈ। ਡਾ. ਵਾਂਡਰ ਡੀਐਮਸੀ ਲੁਧਿਆਣਾ ਵਿਖੇ ਕਾਰਡੀਓਲੋਜਿਸਟ ਵਿਭਾਗ ਦੇ ਮੁਖੀ ਹਨ। ਡਾ: ਗੁਰਪ੍ਰੀਤ ਵਾਂਡਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਵਾਂਝੇ ਰਹਿ ਗਏ ਸਨ। ਹੁਣ ਚੇਅਰਮੈਨ ਬਣਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਬੋਰਡ ਦੇ ਹੋਰ ਮੈਂਬਰਾਂ ਵਿੱਚ ਵਿੱਤ ਅਤੇ ਮੈਡੀਕਲ ਸਿੱਖਿਆ ਸਕੱਤਰ ਸਮੇਤ ਮੁੱਖ ਸਕੱਤਰ, ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋਂ, ਡਾ: ਬਿਸ਼ਵ ਮੋਹਨ, ਡਾ: ਰਾਜਿੰਦਰ ਬਾਂਸਲ, ਕੋਟਕਪੂਰਾ ਦੇ ਡਾ: ਪੀ.ਐਸ ਬਰਾੜ, ਪਟਿਆਲਾ ਦੇ ਡਾ: ਕੇ.ਕੇ ਅਗਰਵਾਲ ਅਤੇ ਡਾ: ਵਿਸ਼ਾਲ ਚੋਪੜਾ ਸ਼ਾਮਿਲ ਹਨ। cm ਮਾਨ ਨੇ ਟਵੀਟ ਕਰ ਕਿਹਾ ਕਿ, “ਮੰਨੇ-ਪ੍ਰਮੰਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ..ਬੋਰਡ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ..ਉਮੀਦ ਹੈ ਨਵੀਂ ਮੈਨੇਜਮੈਂਟ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ..”

 

Leave a Reply

Your email address will not be published. Required fields are marked *