ਪਾਕਿਸਤਾਨ ਦੇ ਮਸ਼ਹੂਰ ਟੀਵੀ ਹੋਸਟ ਅਤੇ ਸੰਸਦ ਮੈਂਬਰ ਆਮਿਰ ਲਿਆਕਤ ਹੁਸੈਨ ਦੀ ਮੌਤ ਹੋ ਗਈ ਹੈ। ਉਹ 49 ਸਾਲਾਂ ਦੇ ਸਨ। ਵੀਰਵਾਰ ਨੂੰ ਆਮਿਰ ਲਿਆਕਤ ਹੁਸੈਨ ਕਰਾਚੀ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਿਆਕਤ ਦੀ ਹਾਲਤ ਤੜਕੇ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਗਾ ਖਾਨ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਢਲੀ ਰਿਪੋਰਟ ਵਿੱਚ ਕੋਈ ਗੜਬੜੀ ਨਹੀਂ ਲੱਗੀ।
ਆਮਿਰ ਲਿਆਕਤ ਹੁਸੈਨ ਦਾ ਪੋਸਟਮਾਰਟਮ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ‘ਚ ਕੀਤਾ ਜਾਵੇਗਾ। ਇਸੇ ਦੌਰਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ਼ ਨੇ ਐਮਐਨਏ ਆਮਿਰ ਲਿਆਕਤ ਹੁਸੈਨ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਵੀਰਵਾਰ ਨੂੰ ਸ਼ੁਰੂ ਹੋਏ ਸੈਸ਼ਨ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਮੁਲਤਵੀ ਕਰ ਦਿੱਤਾ।