ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਅਮਰੀਕੀ ਮੀਡੀਆ ਹਾਊਸ ਫੌਕਸ ਨਿਊਜ਼ ਨੇ ਐਲਾਨ ਕੀਤਾ ਹੈ ਕਿ ਡੋਨਾਲਡ ਟਰੰਪ ਨੇ ਇਹ ਚੋਣ ਜਿੱਤ ਲਈ ਹੈ। ਟਰੰਪ ਦੀ ਜਿੱਤ ਦੇ ਨਾਲ ਹੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਮਰੀਕੀ ਲੋਕ ਰਿਪਬਲਿਕਨ ਦੀ ਇਸ ਜਿੱਤ ਨੂੰ ਕਿਵੇਂ ਲੈਂਦੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਆਪਣੀ ਜਿੱਤ ਦੀ ਪੁਸ਼ਟੀ ਕਰਨ ਤੋਂ ਬਾਅਦ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਆਪਣੇ ਸਮਰਥਕਾਂ ਵਿਚਾਲੇ ਪਹੁੰਚ ਗਏ ਹਨ। ਟਰੰਪ ਇੱਥੇ ਭਾਸ਼ਣ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਆਪਣੇ ਸਾਰੇ ਵੋਟਰਾਂ ਦਾ ਧੰਨਵਾਦ ਵੀ ਕੀਤਾ। ਟਰੰਪ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਮਹਾਨ ਸਿਆਸੀ ਪਲ ਹੈ।
ਡੋਨਾਲਡ ਟਰੰਪ ਨੇ ਜਿੱਤ ਤੋਂ ਬਾਅਦ ਟੇਸਲਾ ਦੇ ਸੀਈਓ ਐਲੋਨ ਮਸਕ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇੱਕ ਸਟਾਰ ਨੇ ਜਨਮ ਲਿਆ ਹੈ। ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਇਹ ਇੱਕ ਸਿਆਸੀ ਜਿੱਤ ਹੈ ਜੋ ਅਮਰੀਕਾ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ। ਮੈਂ ਤੁਹਾਡੇ ਲਈ ਹਰ ਰੋਜ਼ ਅਤੇ ਆਪਣੇ ਆਖਰੀ ਸਾਹ ਤੱਕ ਲੜਾਂਗਾ. ਮੈਂ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਅਸੀਂ ਸੁਰੱਖਿਅਤ, ਮਜ਼ਬੂਤ ਅਤੇ ਸਮਰੱਥ ਅਮਰੀਕਾ ਨਹੀਂ ਬਣਾਉਂਦੇ ਜਿਸ ਦੇ ਸਾਡੇ ਬੱਚੇ ਹੱਕਦਾਰ ਹਨ। ਹੁਣ ਅਸੀਂ ਕੋਈ ਜੰਗ ਨਹੀਂ ਹੋਣ ਦੇਵਾਂਗੇ।