ਸਟਾਫ ਦੀ ਕਮੀ ਨਾਲ ਜੂਝ ਰਿਹਾ ਨਿਊਜ਼ੀਲੈਂਡ ਦਾ ਸਿਹਤ ਵਿਭਾਗ ਇੱਕ ਫਿਰ ਬਿਪਤਾ ‘ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਦੇਸ਼ ਦੇ 2500 ਡਾਕਟਰਾਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਰਿਪੋਰਟਾਂ ਅਨੁਸਾਰ ਹੈਲਥ ਨਿਊਜ਼ੀਲੈਂਡ ਵੱਲੋਂ ਮਿਲੀ ਤਨਖਾਹ ਦੀ ਤਾਜ਼ਾ ਪੇਸ਼ਕਸ਼ ਵੀ ਡਾਕਟਰਾਂ ਨੇ ਠੁਕਰਾ ਦਿੱਤੀ ਹੈ। ਅਜਿਹੇ ‘ਚ ਮੈਂਬਰਜ਼ ਆਫ ਨਿਊਜ਼ੀਲੈਂਡ ਰੈਜੀਡੈਂਟਸ ਡਾਕਟਰਜ਼ ਅਸੋਸੀਏਸ਼ਨ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ 25 ਘੰਟਿਆਂ ਲਈ 7 ਮਈ ਨੂੰ ਸਵੇਰੇ 7 ਵਜੇ ਤੋਂ 8 ਮਈ ਸਵੇਰੇ 8 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਐਮਰਜੈਂਸੀ ਮਾਮਲਿਆਂ ਨੂੰ ਛੱਡ ਕੇ ਡਾਕਟਰਾਂ ਵੱਲੋਂ ਕਿਸੇ ਵੀ ਮਰੀਜ਼ ਨੂੰ ਚੈੱਕ ਨਹੀਂ ਕੀਤਾ ਜਾਵੇਗਾ।
