ਅੱਜ ਹਫਤਾਵਾਰੀ ਦੀਵਾਨ ਵਿੱਚ ਟਾਕਾਨਿਨੀ ਗੁਰੂ ਘਰ ਵਿੱਚ ਭਾਈ ਗੁਰਮੁੱਖ ਸਿੰਘ ਐਮ. ਏ ਦੇ ਕਵੀਸ਼ਰੀ ਜਥੇ ਨੇ ਸਵਾ ਘੰਟੇ ਦੇ ਦੀਵਾਨ ਵਿੱਚ ਭਾਈ ਪੱਲੇ ਦੇ ਪ੍ਰਸੰਗ ਕਰਵਾਏ ਤੇ ਸਾਰੀ ਸੰਗਤ ਮੰਤਰ ਮੁਗਧ ਹੋ ਗਈ । ਸਾਰੇ ਹਾਲ ਵਿੱਚ ਐਸੀ ਚੁੱਪ ਵਰਤੀ ਸੀ ਜਿਵੇ ਜਥੇ ਨੇ ਕੀਲ ਲਏ ਹੋਣ । ਜਦੋ ਸੰਗਤਾਂ ਦੇ ਵਿਚਾਰ ਜਾਨਣੇ ਚਾਹੇ ਤਾ ਆਪ ਮੁਹਾਰੇ ਕਹਿ ਰਹੇ ਸਨ ਕੇ ਉਹਨਾਂ ਨਿਊਜੀਲੈਡ ਵਿੱਚ ਅੱਜ ਤੱਕ ਅਜਿਹਾ ਕਵੀਸ਼ਰੀ ਜਥਾ ਨਹੀ ਸੁਣਿਆ। ਸੰਗਤਾਂ ਵਾਰ ਵਾਰ ਉਹਨਾਂ ਦੇ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਪੁੱਛ ਰਹੀਆਂ ਸਨ । ਭਾਈ ਸੁਖਬੀਰ ਸਿੰਘ ਹੈਡ ਗ੍ਰੰਥੀ ਖਡੂਰ ਸਾਹਿਬ ਨੇ ਸੰਗਤ ਨੂੰ ਕਥਾ ਸਰਵਣ ਕਰਵਾਈ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਅਰਦਾਸ ਦੀ ਸੇਵਾ ਕੀਤੀ । ਦੋਨੋ ਜਥਿਆਂ ਦੇ ਅਗਲੇ ਦੀਵਾਨ ਕੱਲ ਸੋਮਵਤਰ ਤੋ ਬੁੱਧਵਾਰ ਤੱਕ ਸ਼ਾਮ 6:30 ਤੋ 8:30 ਸ਼ਾਮ ਟਾਕਾਨਿਨੀ ਗੁਰੂ ਘਰ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਸ਼ਾਮ ਉਟਾਹੂਹੂ ਗੁਰੂ ਘਰ ਵਿੱਚ ਸਜਣਗੇ ਅਤੇ ਛਨੀਵਾਰ ਸਵੇਰੇ ਨਗਰ ਕੀਰਤਨ ਵਿੱਚ 10-12 ਵਜੇ ਸਵੇਰੇ ਹਾਜਰੀ ਭਰਨਗੇ ।
