ਚਥਮ ਟਾਪੂ ਦੇ ਤੱਟ ‘ਤੇ ਅੱਜ ਸ਼ਾਰਕ ਦੇ ਹਮਲੇ ਤੋਂ ਬਾਅਦ ਇੱਕ ਗੋਤਾਖੋਰ ਜਖ਼ਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਦੁਪਹਿਰ ਦੇ ਵੇਲੇ ਉਨ੍ਹਾਂ ਬੁਲਾਇਆ ਗਿਆ ਸੀ। ਗੋਤਾਖੋਰ ਨੂੰ ਵੈਟੰਗੀ ਵਾਰਫ ਲਿਜਾਇਆ ਗਿਆ ਸੀ। ਪੁਲਿਸ ਦੇ ਅਨੁਸਾਰ, ਉਸਨੂੰ ਚਥਮ ਆਈਲੈਂਡਜ਼ ਹੈਲਥ ਸੈਂਟਰ ਲਿਜਾਇਆ ਗਿਆ ਸੀ। “ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।”