[gtranslate]

ਆਕਲੈਂਡ ‘ਚ ਭਾਰਤੀ ਮੂਲ ਦੇ ਮੁੱਅਤਲ ਵਕੀਲ ‘ਤੇ ਲੱਗਿਆ ਲੱਖਾ ਡਾਲਰਾਂ ਦੇ ਸ.ਕੈ/ਮ ਦਾ ਇਲਜ਼ਾਮ, ਹੋਈ ਗ੍ਰਿਫਤਾਰੀ !

Disgraced former Auckland lawyer and CEO

ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਭਾਰਤੀ ਵਕੀਲ ‘ਤੇ ਲੱਖਾ ਡਾਲਰਾਂ ਦੇ ਸਕੈਮ ਦਾ ਇਲਜ਼ਾਮ ਲੱਗਿਆ ਹੈ। ਆਕਲੈਂਡ ਦੇ ਮੁੱਅਤਲ ਹੋਏ ਵਕੀਲ ਰੋਹਿਤ ਸ਼ਰਮਾ ‘ਤੇ ਕਥਿਤ ਰੂਪ ‘ਚ ਇੱਕ ਸਕੈਮ ਪੀੜਿਤ ਦੇ ਚੋਰੀ ਕੀਤੇ ਲੱਖਾਂ ਡਾਲਰਾਂ ਨੂੰ ਵਰਤਣ ਦਾ ਇਲਜ਼ਾਮ ਲੱਗਿਆ ਹੈ। ਦੱਸ ਦੇਈਏ ਰੋਹਿਤ ਨੂੰ ਇਸ ਮਾਮਲੇ ‘ਚ ਮਈ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਪੁਲਿਸ ਨੇ ਇਸ ਨਾਲ ਡਾਕੂਮੈਂਟ ਵੀ ਪੇਸ਼ ਕੀਤੇ ਸਨ ਕਿ ਰੋਹਿਤ ਨੇ ਉਹ ਲੱਖਾਂ ਡਾਲਰ ਦੀ ਰਾਸ਼ੀ ਕਿੱਥੇ-ਕਿੱਥੇ ਖਰਚੀ। ਇਸ ਰਾਸ਼ੀ ਵਿੱਚੋਂ $50,000 ਉਸਨੇ ਆਕਲੈਂਡ ਦੇ ਬਹੁਤ ਮਹਿੰਗੇ ਸਕੂਲ ਵਿੱਚ ਆਪਣੀ ਧੀ ਦੀ ਪੜ੍ਹਾਈ ਲਈ ਵੀ ਵਰਤੇ ਸਨ। ਅਹਿਮ ਗੱਲ ਹੈ ਕਿ ਦੋਸ਼ੀ ਸਾਬਿਤ ਹੋਣ ‘ਤੇ ਵਕੀਲ ਨੂੰ 7 ਸਾਲ ਦੀ ਕੈਦ ਹੋ ਸਕਦੀ ਹੈ।

Leave a Reply

Your email address will not be published. Required fields are marked *