ਇਨਵਰਕਾਰਗਿਲ ਅਤੇ ਵੈਲਿੰਗਟਨ ਦੇ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਦੋਵਾਂ ਸ਼ਹਿਰਾਂ ਦੇ ਵਿਚਕਰ ਉਡਾਣਾਂ ਬੰਦ ਕੀਤੀਆਂ ਜਾ ਰਹੀਆਂ ਹਨ। ਇਨਵਰਕਾਰਗਿਲ ਏਅਰਪੋਰਟ ਦੇ ਚੀਫ ਐਗਜ਼ੀਕਿਊਟਿਵ ਦਾ ਕਹਿਣਾ ਹੈ ਕਿ ਇਨਵਰਕਾਰਗਿਲ ਅਤੇ ਵੈਲਿੰਗਟਨ ਵਿਚਕਾਰ ਉਡਾਣਾਂ ਭਾਈਚਾਰੇ ਲਈ ਮਹੱਤਵਪੂਰਨ ਹਨ। ਏਅਰ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਜਨਵਰੀ ਤੋਂ ਸਾਊਥਲੈਂਡ ਸ਼ਹਿਰ ਅਤੇ ਰਾਜਧਾਨੀ ਵਿਚਕਾਰ ਉਡਾਣ ਬੰਦ ਕਰ ਦੇਵੇਗੀ।
ਇਨਵਰਕਾਰਗਿਲ ਏਅਰਪੋਰਟ ਦੇ ਮੁੱਖ ਕਾਰਜਕਾਰੀ ਸਟੂਅਰਟ ਹੈਰਿਸ ਨੇ ਫਸਟ ਅੱਪ ਨੂੰ ਦੱਸਿਆ ਕਿ ਇਨਵਰਕਾਰਗਿਲ ਅਤੇ ਵੈਲਿੰਗਟਨ ਵਿਚਕਾਰ ਹਰ ਸਾਲ ਲਗਭਗ 50,000 ਲੋਕ ਉਡਾਣ ਭਰਦੇ ਹਨ। ਪਰ ਉਨ੍ਹਾਂ ਨੂੰ ਹੁਣ ਕ੍ਰਾਈਸਟਚਰਚ ਜਾਂ ਆਕਲੈਂਡ ਰਾਹੀਂ ਜਾਣਾ ਪਵੇਗਾ। ਏਅਰ ਨਿਊਜ਼ੀਲੈਂਡ ਨੇ ਸੰਕੇਤ ਦਿੱਤਾ ਸੀ ਕਿ ਉਸ ਨੂੰ ਰੂਟ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ ਇਸ ਲਈ ਇਹ ਵੱਡਾ ਫੈਸਲਾ ਲਿਆ ਗਿਆ ਹੈ।