ਨਿਊਜ਼ੀਲੈਂਡ ਵੱਸਦੇ ਭਾਰਤੀਆਂ ਲਈ ਇੱਕ ਖੁਸ਼ਖਬਰੀ ਆਈ ਹੈ। ਦਰਅਸਲ ਜਲਦ ਹੀ ਦੋਵਾਂ ਦੇਸ਼ਾ ਵਿਚਕਾਰ ਸਿੱਧੀ ਉਡਾਣ ਸ਼ੁਰੂ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਏਅਰ ਇੰਡੀਆ ਨਾਲ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਗੱਲਬਾਤ ਵੀ ਸ਼ੁਰੂ ਕਰ ਲਈ ਹੈ। ਦਾਅਵਾ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ਦੇ ਟਰੇਡ ਮਨਿਸਟਰ ਡੈਮਿਨ ਓ’ਕੋਨਰ ਨੇ ਕੇਂਦਰੀ ਸਿਵਿਲ ਐਵੀਏਸ਼ਨ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨਾਲ ਇਸ ਵਿਸ਼ੇ ‘ਤੇ ਇੱਕ MOU ਵੀ ਸਾਈਨ ਕੀਤਾ ਹੈ। ਡੈਮਿਨ ਓ’ਕੋਨਰ ਨੇ ਇਸ ਗੱਲਬਾਤ ਦੇ ਚੰਗੇ ਸਿੱਟੇ ਨਿਕਲਣ ਦੀ ਉਮੀਦ ਜਤਾਈ ਹੈ। ਇਸ ਫੈਸਲੇ ਨਾਲ ਜਿੱਥੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਆਮ ਯਾਤਰੀਆਂ ਲਈ ਵੀ ਸਫ਼ਰ ਸੁਖਾਲਾ ਹੋਵੇਗਾ।
![](https://www.sadeaalaradio.co.nz/wp-content/uploads/2023/08/IMG-20230831-WA0003-950x534.jpg)