[gtranslate]

ਦਿਲਜੀਤ ਦੌਸਾਂਝ ਦੇ ਜਵਾਬ ਨੇ ਜਿੱਤਿਆ ਸਭ ਦਾ ਦਿਲ, ਦੱਸਿਆ ਪੰਜਾਬ ਨਾ ਰਹਿਣ ਦਾ ਕਾਰਨ !

Diljit Dosanjhs answer won everyones heart

ਪੰਜਾਬੀ ਦੇ ਸਦਾਬਹਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਬੇਹੱਦ ਹਰਮਨਪਿਆਰੇ ਹਨ ਤੇ ਪੰਜਾਬੀ ਫ਼ਿਲਮ ਤੇ ਸੰਗੀਤ ਉਦਯੋਗ ’ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਲੋਕ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਦਿਲਜੀਤ ਆਪਣਾ ਵੱਧ ਤੋਂ ਵੱਧ ਸਮਾਂ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਬਿਤਾਉਂਦੇ ਹਨ। ਇਸੇ ਨਾਲ ਸਬੰਧਿਤ ਇੱਕ ਸੁਆਲ ਬੀਤੇ ਦਿਨੀਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛ ਲਿਆ। ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੀ ਐਲਬਮ ‘ਮੂਨ ਚਾਈਲਡ ਇਰਾ’ ਨੂੰ ਪ੍ਰੋਮੋਟ ਕਰਨ ਲਈ ਇੱਕ ਟਵੀਟ ਸ਼ੇਅਰ ਕੀਤਾ ਸੀ; ਉੱਥੇ ਇੱਕ ਫ਼ੈਨ ਨੇ ਟਿੱਪਣੀ ਕੀਤੀ ਕਿ ਉਹ ਪੰਜਾਬ ’ਚ ਕਿਉਂ ਨਹੀਂ ਰਹਿੰਦੇ? ਉਸ ਟਵੀਟ ਵਿੱਚ ਲਿਖਿਆ ਗਿਆ ਸੀ, ‘‘ਹੁਣ ਪੰਜਾਬ ’ਚ ਨਹੀਂ ਨਜ਼ਰ ਆਉਂਦੇ, ਜਿੱਥੇ ਜਨਮ ਹੋਇਆ ਹੈ ਭਾਈ ਜਾਨ।’’

ਇਸ ਦੇ ਜਵਾਬ ਵਿੱਚ ਦਿਲਜੀਤ ਨੇ ਜੋ ਉੱਤਰ ਦਿੱਤਾ ਉਸ ਨੇ ਸਭ ਦਾ ਦਿਲ ਜਿੱਤ ਲਿਆ। ਦਿਲਜੀਤ ਨੇ ਟਵੀਟ ਕੀਤਾ, ‘ਪੰਜਾਬ ਬਲੱਡ ’ਚ ਆ ਵੀਰੇ,ਲੱਖਾਂ ਲੋਕ ਕੰਮ ਲਈ ਪੰਜਾਬ ਤੋਂ ਬਾਹਰ ਜਾਂਦੇ ਨੇ,ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਸਾਡੇ ਅੰਦਰੋਂ ਨਿਕਲ ਗਿਆ,ਪੰਜਾਬ ਦੀ ਮਿੱਟੀ ਦਾ ਬਣਿਆ ਸਰੀਰ ਪੰਜਾਬ ਕਿਵੇਂ ਛੱਡ ਦਊ?’ ਦਿਲਜੀਤ ਦਾ ਜਵਾਬ ਯਕੀਨੀ ਤੌਰ ’ਤੇ ਬੇਹੱਦ ਤਸੱਲੀ ਬਖ਼ਸ਼ ਵੀ ਹੈ ਤੇ ਦਿਲ ਵੀ ਜਿੱਤ ਲੈਂਦਾ ਹੈ।

Leave a Reply

Your email address will not be published. Required fields are marked *