ਨੌਜਵਾਨ ਕਲਾਕਾਰਾਂ ਦੇ ਵਾਧੇ ਅਤੇ ਨੌਜਵਾਨ ਸੰਵੇਦਨਾਵਾਂ ਦੇ ਉਭਾਰ ਨਾਲ ਕਈ ਤਜ਼ਰਬੇਕਾਰ ਕਲਾਕਾਰਾਂ ਦਾ ਕੈਰੀਅਰ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਇੰਨਾ ਹੀ ਨਹੀਂ ਇਨ੍ਹਾਂ ‘ਚੋਂ ਕੁੱਝ ਤਾਂ ਲਾਈਮਲਾਈਟ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਏ ਨੇ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਇੰਦਰਜੀਤ ਨਿੱਕੂ। ਜੀ ਹਾਂ, ਹਾਲ ਹੀ ਵਿੱਚ ਤੁਸੀਂ ਇਹ ਨਾਮ ਬਹੁਤ ਸੁਣਿਆ ਹੋਵੇਗਾ।
ਦਰਅਸਲ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਇੰਦਰਜੀਤ ਨਿੱਕੂ ਨੂੰ ਉੱਤਰਾਖੰਡ ਦੇ ਬਾਗੇਸ਼ਵਰ ਧਾਮ ਵਿਖੇ ਦੇਖਿਆ ਗਿਆ ਹੈ। ਜੇਕਰ ਤੁਸੀਂ ਵੀਡੀਓ ਨੂੰ ਸੁਣਿਆ ਹੋਵੇ ਤਾਂ ਇੰਦਰਜੀਤ ਨਿੱਕੂ ਆਪਣੀ ਜ਼ਿੰਦਗੀ ‘ਚ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਬਿਆਨ ਕਰ ਰਹੇ ਨੇ। ਇੱਕ ਉਨ੍ਹਾਂ ਦੀ ਸਿਹਤ ਹੈ; ਦੂਜਾ ਹੈ ਨਿੱਕੂ ਦਾ ਕਰੀਅਰ ਅਤੇ ਪੈਸੇ ਦੀ ਕਮੀ, ਅਤੇ ਆਖਰੀ ਇਹ ਕਿ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਖੁਸ਼ ਨਹੀਂ ਹਨ।
ਇੰਨਾ ਹੀ ਨਹੀਂ, ਗਾਇਕ ਅਤੇ ਉਸ ਦੀ ਪਤਨੀ ਵੀ ਬਾਬੇ ਦੇ ਸਾਹਮਣੇ ਰੋਂਦੇ ਹੋਏ ਅਤੇ ਆਪਣੇ ਦਿਲ ਦੀ ਗੱਲ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ, ਬਾਬਾ ਆਪਣਾ ਆਸ਼ੀਰਵਾਦ ਦਿੰਦਾ ਹੈ ਅਤੇ ਕਲਾਕਾਰ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇਗਾ ਅਤੇ ਸਭ ਕੁੱਝ ਸ਼ਾਂਤੀ ਨਾਲ ਕੰਮ ਕਰੇਗਾ। ਵੀਡੀਓ ਸੋਸ਼ਲ ਮੀਡੀਆ users ਲਈ ਇੱਕ ਭੱਖਦਾ ਵਿਸ਼ਾ ਬਣ ਗਿਆ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਹੁਤ ਰੌਲਾ ਪੈ ਰਿਹਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਇਸ ਮਸਲੇ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਦਲਜੀਤ ਨੇ ਇੰਦਰਜੀਤ ਨਿੱਕੂ ਦਾ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, ‘ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ ਸੀ ਜਿਨ੍ਹਾਂ ਵਿੱਚੋਂ ਇੱਕ ਮੈ ਵੀ ਆ।’ ਫਿਰ ਦਲਜੀਤ ਨੇ ਗਾਇਕ ਪ੍ਰਤੀ ਆਪਣਾ ਪਿਆਰ ਜਤਾਇਆ ਅਤੇ ਕਿਹਾ ਕਿ ‘ਮੇਰੀ ਅਗਲੀ ਫਿਲਮ ਜੋ ਵੀ ਸ਼ੂਟ ਕਰਾਗੇ ਅਸੀ..plz ਇਕ ਗਾਨਾ ਸਾਡੇ ਲਈ ਜ਼ਰੂਰ।” ਦਿਲਜੀਤ ਅਤੇ ਹੋਰ ਕਈ ਕਲਾਕਾਰ ਨਿੱਕੂ ਲਈ ਆਪਣਾ ਪਿਆਰ ਅਤੇ ਸਮਰਥਨ ਦਿਖਾ ਰਹੇ ਹਨ।