ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਬੁੱਧਵਾਰ ਨੂੰ ਲੰਡਨ ‘ਚ ਜਾਰੀ ‘ਵਰਲਡਜ਼ ਟਾਪ 50 ਏਸ਼ੀਅਨ ਸੈਲੀਬ੍ਰਿਟੀਜ਼ ਆਫ 2024’ ਦੀ ਬ੍ਰਿਟਿਸ਼ ਸੂਚੀ ‘ਚ ਟਾਪ ‘ਤੇ ਹਨ। ਪਿਛਲੇ ਸਾਲ ਅਦਾਕਾਰ ਸ਼ਾਹਰੁਖ ਖਾਨ ਇਸ ਸੂਚੀ ‘ਚ ਸਭ ਤੋਂ ਉੱਪਰ ਸਨ। ਪੰਜਾਬੀ ਗਾਇਕ ਅਤੇ ਅਦਾਕਾਰ ਦੁਸਾਂਝ ਨੇ ਸਿਨੇਮਾ, ਟੈਲੀਵਿਜ਼ਨ, ਸੰਗੀਤ, ਕਲਾ ਅਤੇ ਸਾਹਿਤ ਦੀ ਦੁਨੀਆ ਦੀਆਂ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਪਛਾੜਦੇ ਹੋਏ ਬ੍ਰਿਟਿਸ਼ ਹਫਤਾਵਾਰੀ ਅਖਬਾਰ ‘ਈਸਟਰਨ ਆਈ’ ਦੁਆਰਾ ਪ੍ਰਕਾਸ਼ਿਤ ਸੂਚੀ ਦੇ 2024 ਐਡੀਸ਼ਨ ਵਿੱਚ ਸਿਖਰ ਦਾ ਸਥਾਨ ਹਾਸਿਲ ਕੀਤਾ ਹੈ। ਦੁਸਾਂਝ ਨੇ ਫਿਲਮਾਂ ਲਈ ਬਹੁਤ ਸਾਰੇ ਸਫਲ ਗੀਤ ਗਾਏ ਹਨ ਅਤੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗੀਤ ਮੇਲਿਆਂ ਦੁਆਰਾ ਉਸਦੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਇਆ ਹੈ। ‘ਸਿੰਗਿੰਗ ਸੁਪਰਸਟਾਰ ਦਾ ਬੇਹੱਦ ਸਫਲ ‘ਦਿਲ-ਲੁਮਿਨਾਟੀ’ ਸ਼ੋਅ ਇਤਿਹਾਸ ਵਿੱਚ ਕਿਸੇ ਵੀ ਦੱਖਣੀ ਏਸ਼ੀਆਈ ਮਸ਼ਹੂਰ ਵਿਅਕਤੀ ਦੁਆਰਾ ਸਭ ਤੋਂ ਸਫਲ ਵਿਸ਼ਵ ਦੌਰਾ ਹੈ।’