ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਪੰਜਾਬ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਵੱਡੀ ਫ਼ੈਨ ਫੋਲੋਇੰਗ ਹੈ। ਉਹ ਅਕਸਰ ਆਪਣੀ ਸਿੰਗਿੰਗ ਤੇ ਅਦਾਕਾਰੀ ਨਾਲ ਫੈਨਸ ਦਾ ਦਿੱਲ ਜਿੱਤਦੇ ਰਹਿੰਦੇ ਹਨ। ਦਿਲਜੀਤ ਦੁਸਾਂਝ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਪ੍ਰਸੰਸਕਾਂ ਨੂੰ ਸੁਪਰਹਿਟ ਗਾਣੇ ਦੇ ਰਹੇ ਹਨ। ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਨਵੇਂ ਗੀਤ ਤੇ ਐਲਬਮਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਦਿਲਜੀਤ ਆਪਣੇ ਫੈਨਸ ਲਈ ਇੱਕ ਨਵਾਂ ਸਰਪ੍ਰਾਈਜ਼ ਲੈ ਕੇ ਆਏ ਹਨ।
ਦਿਲਜੀਤ ਬੀਤੇ ਕੁੱਝ ਮਹੀਨਿਆਂ ਤੋਂ ਫੈਨਸ ਨੂੰ ਇਹ ਸੰਕੇਤ ਦਿੰਦੇ ਆ ਰਹੇ ਹਨ ਕਿ ਉਹ ਆਪਣੀ ਨਵੀਂ ਐਲਬਮ ’ਤੇ ਕੰਮ ਕਰ ਰਹੇ ਹਨ। ਦਿਲਜੀਤ ਨੇ ਇਸ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਹੁਣ ਦਿਲਜੀਤ ਨੇ ਐਲਬਮ ਦਾ ਨਾਂ ਐਲਾਨ ਦਿੱਤਾ ਹੈ। ਦਿਲਜੀਤ ਦੀ ਨਵੀਂ ਐਲਬਮ ਦਾ ਨਾਂ ‘ਮੂਨ ਚਾਈਲਡ ਇਰਾ’ ਹੈ। ਨਵੀਂ ਐਲਬਮ ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਪੋਸਟ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਦਿਲਜੀਤ ਨੇ ‘ਗੋਟ’ ਐਲਬਮ ਰਿਲੀਜ਼ ਕੀਤੀ ਸੀ। ਦਿਲਜੀਤ ਦੀ ਇਸ ਐਲਬਮ ਨੇ ਬਿੱਲਬੋਰਡ ’ਚ ਜਗ੍ਹਾ ਬਣਾਈ ਸੀ।