[gtranslate]

Dev Anand ਦਾ ਬੰਗਲਾ ਹੁਣ ਬਣੇਗਾ 22 ਮੰਜ਼ਿਲਾ ਟਾਵਰ, ਕਰੋੜਾਂ ‘ਚ ਵਿਕਿਆ ਅਦਾਕਾਰ ਦਾ ਘਰ !

dev-anand-late-actorjuhu-bungalow-sold

ਮਰਹੂਮ ਅਦਾਕਾਰ ਦੇਵ ਆਨੰਦ ਦਾ ਜੁਹੂ ਵਾਲਾ ਘਰ ਵਿਕ ਗਿਆ ਹੈ। ਉਹ ਆਪਣੀ ਪਤਨੀ ਕਲਪਨਾ ਕਾਰਤਿਕ ਅਤੇ ਆਪਣੇ ਬੱਚਿਆਂ ਸੁਨੀਲ ਆਨੰਦ ਅਤੇ ਦੇਵੀਨਾ ਆਨੰਦ ਨਾਲ ਲੰਬੇ ਸਮੇਂ ਤੱਕ ਇਸ ਘਰ ਵਿੱਚ ਰਹੇ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਖੂਬਸੂਰਤ ਪਲ ਇਸ ਘਰ ਨਾਲ ਜੁੜੇ ਹੋਏ ਹਨ। ਹੁਣ ਉਨ੍ਹਾਂ ਦੇ ਬੰਗਲੇ ਨੂੰ 22 ਮੰਜ਼ਿਲਾ ਟਾਵਰ ਵਿੱਚ ਬਦਲ ਦਿੱਤਾ ਜਾਵੇਗਾ।

ਹਿੰਦੁਸਤਾਨ ਟਾਈਮਜ਼ ਨੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਦੇਵ ਆਨੰਦ ਦਾ ਜੁਹੂ ਦਾ ਬੰਗਲਾ ਇਕ ਰੀਅਲ ਅਸਟੇਟ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ। ਇਸ ਦੀ ਡੀਲ ਹੋ ਚੁੱਕੀ ਹੈ ਅਤੇ ਹੁਣ ਕਾਗਜ਼ੀ ਕਾਰਵਾਈ ਚੱਲ ਰਹੀ ਹੈ। ਦੱਸਿਆ ਗਿਆ ਹੈ ਕਿ ਦੇਵ ਆਨੰਦ ਦਾ ਇਹ ਘਰ ਲਗਭਗ 350-400 ਕਰੋੜ ਰੁਪਏ ‘ਚ ਵੇਚਿਆ ਗਿਆ ਹੈ। ਇਸ ਬੰਗਲੇ ਨੂੰ ਢਾਹ ਕੇ ਹੁਣ 22 ਮੰਜ਼ਿਲਾ ਉੱਚਾ ਟਾਵਰ ਬਣਾਇਆ ਜਾਵੇਗਾ। ਦੇਵ ਆਨੰਦ ਦਾ ਇਹ ਬੰਗਲਾ ਇਲਾਕੇ ਦੇ ਕਈ ਵੱਡੇ ਕਾਰੋਬਾਰੀਆਂ ਦੇ ਬੰਗਲਿਆਂ ਵਿਚਕਾਰ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਦੇਵ ਆਨੰਦ ਇਸ ਬੰਗਲੇ ਦੇ ਬਹੁਤ ਸ਼ੌਕੀਨ ਸਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਆਪਣੇ ਪੁਰਾਣੇ ਇੰਟਰਵਿਊ ‘ਚ ਕੀਤਾ ਸੀ। ਇਕ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਦੇਵ ਆਨੰਦ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਘਰ 1950 ‘ਚ ਬਣਾਇਆ ਸੀ, ਜਦੋਂ ਜੁਹੂ ਇਕ ਛੋਟਾ ਜਿਹਾ ਪਿੰਡ ਸੀ ਅਤੇ ਉਥੇ ਪੂਰਾ ਜੰਗਲ ਸੀ। ਅਦਾਕਾਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਜਗ੍ਹਾ ਇਸ ਲਈ ਚੁਣੀ ਸੀ ਕਿਉਂਕਿ ਉਨ੍ਹਾਂ ਨੂੰ ਇੱਥੋਂ ਦਾ ਜੰਗਲ ਪਸੰਦ ਸੀ। ਉਸ ਨੇ ਕਿਹਾ ਸੀ, ‘ਮੈਨੂੰ ਇਹ ਪਸੰਦ ਆਇਆ ਕਿਉਂਕਿ ਮੈਂ ਇਕੱਲਾ ਹਾਂ। ਜੁਹੂ ਹੁਣ ਬਹੁਤ ਭੀੜ-ਭੜੱਕਾ ਵਾਲਾ ਹੋ ਗਿਆ ਹੈ, ਖਾਸ ਕਰਕੇ ਐਤਵਾਰ ਨੂੰ ਇਹ ਲੋਕਾਂ ਨਾਲ ਭਰਿਆ ਹੁੰਦਾ ਹੈ।

 

Leave a Reply

Your email address will not be published. Required fields are marked *