ਬੀਤੀ ਰਾਤ Christchurch ਵਿੱਚ ਇੱਕ ਘਰ ਨੂੰ ਅੱਗ ਲੱਗਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਘਰ ਨੂੰ ਅੱਗ ਲੱਗਣ ਦੀ ਇਹ ਦੂਜੇ ਦਿਨ ਦੂਜੀ ਘਟਨਾ ਹੈ, ਕਿਉਂਕ ਇਸ ਤੋਂ ਇੱਕ ਦਿਨ ਪਹਿਲਾ Marlborough ‘ਚ ਇੱਕ ਘਰ ਨੂੰ ਅੱਗ ਲੱਗੀ ਸੀ ਅੱਜ Christchurch ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਫਾਇਰ ਜਾਂਚਕਰਤਾ ਕ੍ਰਾਈਸਟਚਰਚ ਦੀ ਟੀਮ ਘਟਨਾ ਵਾਲੇ ਸਥਾਨ ‘ਤੇ ਹੈ ਜੋ ਕਾਰਨਾਂ ਦੀ ਜਾਂਚ ਕਰ ਰਹੀ ਹੈ। FENZ ਸਾਊਥ ਮੈਨੇਜਰ ਲਿਨ ਕ੍ਰਾਸਨ ਨੇ ਬੀਤੀ ਰਾਤ ਕਿਹਾ ਕਿ ਕਲਾਈਡ ਆਰਡੀ ‘ਤੇ ਰਾਤ 8:55 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਕਿਹਾ ਕਿ ਅੱਗ ਦੀ ਲ[ਲਪੇਟ ‘ਚ ਆਉਣ ਵਾਲੀ ਇਮਾਰਤ ਨੇੜਲੇ ਕਿਰਕਵੁੱਡ ਐਵੇਨਿਊ ‘ਤੇ ਕੈਂਟਰਬਰੀ ਯੂਨੀਵਰਸਿਟੀ ਦੇ ਨੇੜੇ ਹੈ। ਕ੍ਰਾਸਨ ਨੇ ਕਿਹਾ ਕਿ ਇਹ ਇਮਾਰਤ ਇੱਕ ਵੱਡੀ ਰਿਹਾਇਸ਼ੀ ਜਾਇਦਾਦ ਹੈ ਜੋ ਅੱਗ ਨਾਲ “ਪੂਰੀ ਤਰ੍ਹਾਂ ਤਬਾਹ” ਹੋ ਗਈ ਹੈ। ਹਾਲਾਂਕਿ ਕਿਸੇ ਵੀ ਵਿਅਕਤੀ ਦੇ ਲਾਪਤਾ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਾਇਰ ਐਂਡ ਐਮਰਜੈਂਸੀ (FENZ) ਦੇ ਬੁਲਾਰੇ ਅਨੁਸਾਰ ਸਾਰੇ ਕ੍ਰਾਈਸਟਚਰਚ ਦੇ ਫਾਇਰ ਕਰਮਚਾਰੀਆਂ ਨੇ ਕੈਂਟਰਬਰੀ ਯੂਨੀਵਰਸਿਟੀ ਦੇ ਨੇੜੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋਜਹਿਦ ਕੀਤੀ ਹੈ। ਮਾਮਲੇ ਸਬੰਧੀ ਪੂਰੀ ਰਿਪੋਰਟ ਆਉਣ ‘ਚ ਕੁੱਝ ਸਮਾਂ ਲੱਗਣ ਦੀ ਉਮੀਦ ਹੈ।