ਜਿੱਥੇ ਵੱਖ-ਵੱਖ ਰਿਪੋਰਟਾਂ ‘ਚ ਲਗਾਤਾਰ ਸਾਹਮਣੇ ਆਏ ਅੰਕੜਿਆਂ ਦੇ ਮੁਤਾਬਿਕ ਲੇਬਰ ਪਾਰਟੀ ਦਾ ਗ੍ਰਾਫ ਹੇਠਾਂ ਗਿਆ ਹੈ ਤੇ ਲੋਕਾਂ ਦਾ ਲੇਬਰ ਪਾਰਟੀ ਪ੍ਰਤੀ ਝੁਕਾਅ ਘਟਿਆ ਹੈ, ਉੱਥੇ ਹੀ ਹੁਣ ਉਪ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਇਹ ਵੀ ਜਾਪਦਾ ਹੈ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਦਾ ਲੋਕ ਉਨ੍ਹਾਂ ਬਾਰੇ ਅਤੇ ਉਨ੍ਹਾਂ ਦੀ ਪਾਰਟੀ ਬਾਰੇ ਕੀ ਸੋਚ ਰਹੇ ਨੇ, ਦਰਅਸਲ ਉਨ੍ਹਾਂ ਨੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੇਬਰ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਨਿਊਜੀਲੈਂਡ ਵਾਸੀਆਂ ਦੀ ਜਿੰਦਗੀ ਬਿਹਤਰ ਬਣਾਈ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਨਿਊਜੀਲੈਂਡ ਵਾਸੀ ਬਹੁਤ ਵਧੀਆ ਜਿੰਦਗੀ ਬਤੀਤ ਕਰ ਰਹੇ ਨੇ, ਪਰ ਇਸਦੇ ਬਾਵਜੂਦ ਸਰਕਾਰ ਦੀ ਅਲਚੋਨਾ ਕੀਤੀ ਜਾ ਰਹੀ ਹੈ। ਹਾਲਾਂਕਿ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਰਹਿੰਦਾ ਹੈ।