[gtranslate]

ਡਿਪਟੀ CM ਰੰਧਾਵਾ ਦਾ ਕੈਪਟਨ ‘ਤੇ ਹਮਲਾ, ਕਿਹਾ – ‘ਪੰਜਾਬ ਨੂੰ ਚੀਨ ਜਾ ਪਾਕਿਸਤਾਨ ਤੋਂ ਨਹੀਂ ਕੈਪਟਨ ਦੀ ਗੱਦਾਰੀ ਤੋਂ ਖ਼ਤਰਾ’

deputy cm randhawa attacks captain

ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਿਆਸੀ ਮਾਹੌਲ ਨੂੰ ਹੋਰ ਵੀ ਗਰਮ ਕਰ ਦਿੱਤਾ ਹੈ। ਪਰ ਹੁਣ ਕਾਂਗਰਸ, ਕੈਪਟਨ ਦੇ ਇਸ ਰੁਖ ਨੂੰ ਕਾਂਗਰਸ ਨਾਲ ਗੱਦਾਰੀ ਕਰਨ ਵਾਲਾ ਅਤੇ ਮੌਕਾਪ੍ਰਸਤ ਆਗੂ ਦੱਸ ਰਹੀ ਹੈ। ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਕੈਪਟਨ ਖਿਲਾਫ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਤਿੱਖੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਗੱਲ ਕਹੀ ਹੈ, ਤਾਂ ਇਹ ਉਨ੍ਹਾਂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ।

ਇੱਥੇ ਖਾਸ ਗੱਲ ਇਹ ਰਹੀ ਕਿ ਕੈਪਟਨ ਦੇ ਖਾਸ ਰਹੇ ਸੰਦੀਪ ਸੰਧੂ ਵੀ ਰੰਧਾਵਾ ਨਾਲ ਮੌਜੂਦ ਸਨ। ਰੰਧਾਵਾ ਨੇ ਕੈਪਟਨ ਨੂੰ ਮੌਕਾਪ੍ਰਸਤ ਗਰਦਾਨਦਿਆਂ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਸਿਰਫ਼ ਆਪਣੇ ਲਈ ਸੋਚਿਆ ਹੈ ਅਤੇ ਆਪਣੇ ਰਾਜਨੀਤੀ ਹਿਤਾਂ ਲਈ ਹੀ ਫੈਸਲੇ ਲਏ, ਨਾ ਕਿ ਪੰਜਾਬ ਲਈ। ਉਪ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਵਿੱਚ ਕੈਪਟਨ ਦੀ ਸ਼ਮੂਲੀਅਤ ਦੇ ਸਮੇਂ ਨੂੰ ਯਾਦ ਕਰਦਿਆਂ ਸਾਬਕਾ ਮੁੱਖ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਿਆ ਕਿ ਮੇਰੇ ਪਿਤਾ ਜੀ ਵੱਲੋਂ ਹੀ ਕਾਂਗਰਸ ਵਿੱਚ ਸ਼ਮੂਲੀਅਤ ਤੋਂ ਬਾਅਦ ਕੈਪਟਨ ਨੇ ਚੋਣ ਲੜੀ ਸੀ, ਜਦਕਿ ਉਸ ਸਮੇਂ ਦਰਬਾਰਾ ਸਿੰਘ ਗੁਰੂ ਉਨ੍ਹਾਂ ਨੂੰ ਪਾਰਟੀ ‘ਚ ਸ਼ਮੂਲੀਅਤ ਵਿਰੁੱਧ ਸਨ। ਰੰਧਾਵਾ ਨੇ ਕਿਹਾ, ”ਜੇਕਰ ਉਸ ਸਮੇਂ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਦੀ ਬਾਂਹ ਨਾ ਫੜਦੀ ਤਾਂ, ਜਦੋਂ ਬਾਦਲਾਂ ਨੇ ਧੱਕਾ ਮਾਰ ਕੇ ਬਾਹਰ ਕੱਢਿਆ ਸੀ ਤਾਂ ਅੱਜ ਉਹ ਇੰਨੇ ਲੰਮੇ ਸਮੇਂ ਤੱਕ ਮੁੱਖ ਮੰਤਰੀ ਨਾ ਰਹਿੰਦੇ। ਇਥੋਂ ਤੱਕ ਕਾਂਗਰਸ ਦੀ ਸੀਨੀਅਰ ਆਗੂ ਸ੍ਰੀਮਤੀ ਭੱਠਲ ਨੂੰ ਵੀ ਕਾਂਗਰਸ ਵਿੱਚ ਕੈਪਟਨ ਦੀ ਈਰਖਾ ਦਾ ਨਤੀਜਾ ਝੱਲਣਾ ਪਿਆ।”

ਉਨ੍ਹਾਂ ਕਿਹਾ, ”ਉਹ ਲੋਕ ਸਭਾ ਵਿੱਚ ਵੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਰਹੇ ਅਤੇ 23 ਸਾਲ ਤੋਂ ਕਾਂਗਰਸ ਵਿੱਚ ਹਨ ਅਤੇ 19 ਸਾਲ ਪਾਰਟੀ ਪ੍ਰਧਾਨ ਵੱਜੋਂ ਰਹੇ ਹਨ। ਪਰੰਤੂ ਅੱਜ ਅੱਜ ਜਿਵੇਂ ਪਾਰਟੀ ਵਿਰੁੱਧ ਰਹੇ ਹਨ, ਇਹ ਇੱਕ ਮੌਕਾਪ੍ਰਸਤ ਆਗੂ ਤੋਂ ਵੱਧ ਕੁੱਝ ਨਹੀਂ ਹੈ, ਜਿਸ ਨੇ ਸਿਰਫ਼ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਸੋਚਿਆ ਹੈ।” ਉਪ ਮੁੱਖ ਮੰਤਰੀ ਨੇ ਕੇਂਦਰ ਵੱਲੋਂ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ‘ਤੇ ਕਿਹਾ ਕਿ, ਕੈਪਟਨ ਸਾਬ੍ਹ, ਅੱਜ ਜਿਸ ਆਈਐਸਆਈ ਦੀ ਗੱਲ ਕਰ ਰਹੇ ਹਨ, ਤਾਂ ਉਹ ਦੱਸਣ ਕਿ 4 ਸਾਲ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੂੰ ਆਪਣੇ ਫਾਰਮ ਹਾਊਸ ਵਿੱਚ ਕਿਉਂ ਰੱਖਿਆ? ਕੈਪਟਨ ‘ਤੇ ਰੰਧਾਵਾ ਨੇ ਕਿਹਾ ਕਿ ਸਾਨੂੰ ਚੀਨ ਤੋਂ ਡਰ ਨਹੀਂ ਅਤੇ ਪਾਕਿਸਤਾਨ ਤੋਂ ਵੀ ਨਹੀਂ ਹੈ ਪਰੰਤੂ ਖਤਰਾ ਹੈ ਤਾਂ ਪੰਜਾਬ ਨੂੰ ਕੈਪਟਨ ਤੋਂ ਖਤਰਾ ਹੈ ਅਤੇ ਕੈਪਟਨ ਦੀ ਗੱਦਾਰੀ ਤੋਂ ਖਤਰਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅੱਜ ਦੇਸ਼ਭਗਤੀ ਦੀ ਗੱਲ ਕਰਦੇ ਹਨ, ਪਰ ਅਸੀਂ ਉਨ੍ਹਾਂ ਤੋਂ ਵੱਡੇ ਦੇਸ਼ਭਗਤ ਹਾਂ।

Leave a Reply

Your email address will not be published. Required fields are marked *