ਅਸੀਂ ਅਕਸਰ ਹੀ ਭਾਰਤ ਦੇ ਜਾਅਲੀ ਪਾਸਪੋਰਟ ਬਣਾ ਕੇ ਲੋਕਾਂ ਦੇ ਸਫ਼ਰ ਕਰਨ ਬਾਰੇ ਸੁਣਿਆ ਹੈ। ਪਰ ਹੁਣ ਨਿਊਜ਼ੀਲੈਂਡ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇੱਕ ਵਿਅਕਤੀ ਨੂੰ ਆਸਟ੍ਰੇਲੀਆ ‘ਚ ਗ੍ਰਿਫਤਾਰ ਕੀਤਾ ਗਿਆ ਹੈ ਵਿਅਕਤੀ ‘ਤੇ ਇਲਜ਼ਾਮ ਹੈ ਕਿ ਉਸ ਨੇ ਜਾਅਲੀ ਪਾਸਪੋਰਟ ਜ਼ਰੀਏ ਆਸਟ੍ਰੇਲੀਆ ਨਿਊਜ਼ੀਲੈਂਡ ਵਿਚਕਾਰ 24 ਵਾਰ ਯਾਤਰਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਸਟ੍ਰੇਲੀਆ ਤੋਂ ਮਾੜੇ ਰਿਕਾਰਡ ਕਾਰਨ ਡਿਪੋਰਟ ਕੀਤਾ ਗਿਆ ਸੀ, ਜਿਸਤੋਂ ਬਾਅਦ ਉਸਨੇ ਭਰਾ ਦੇ ਨਾਮ ‘ਤੇ ਨਿਊਜ਼ੀਲੈਂਡ ਦਾ ਨਕਲੀ ਪਾਸਪੋਰਟ ਬਣਵਾਇਆ ਤੇ ਉਸ ‘ਤੇ ਆਪਣੀ ਫੋਟੋ ਲਾ ਦਿੱਤੀ ਅਤੇ ਇਸ ਤਰੀਕੇ ਨਾਲ ਉਹ ਕਰੀਬ 6 ਸਾਲ ਸਫ਼ਰ ਕਰਦਾ ਰਿਹਾ।
