ਡੇਂਗੂ ਬਿਮਾਰੀ ਦਾ ਇੱਕ ਵਿਸ਼ਾਲ ਖੇਤਰ ਪੈਦਾ ਕਰਦਾ ਹੈ। ਇਹ ਸਬਕਲੀਨਿਕਲ ਬਿਮਾਰੀ (ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਉਹ ਸੰਕਰਮਿਤ ਵੀ ਹਨ) ਤੋਂ ਲੈ ਕੇ ਸੰਕਰਮਿਤ ਲੋਕਾਂ ਵਿੱਚ ਗੰਭੀਰ ਫਲੂ ਵਰਗੇ ਲੱਛਣਾਂ ਤੱਕ ਹੋ ਸਕਦੇ ਹਨ। ਕੁਝ ਲੋਕਾਂ ਵਿੱਚ ਗੰਭੀਰ ਡੇਂਗੂ ਵਿਕਸਤ ਹੁੰਦਾ ਹੈ, ਜੋ ਕਿ ਗੰਭੀਰ ਖੂਨ ਵਹਿਣ, ਅੰਗਾਂ ਦੀ ਕਮਜ਼ੋਰੀ ਅਤੇ/ਜਾਂ ਪਲਾਜ਼ਮਾ ਲੀਕੇਜ ਨਾਲ ਜੁੜੀਆਂ ਬਹੁਤ ਸਾਰੀਆਂ ਪੇਚੀਦਗੀਆਂ ਹੋ ਸਕਦੀਆਂ ਹਨ। ਗੰਭੀਰ ਢੰਗ ਨਾਲ ਡੇਂਗੂ ਹੋਣ ‘ਤੇ ਮੌਤ ਦਾ ਖਤਰਾ ਵਧੇਰੇ ਹੁੰਦਾ ਹੈ ਜੇਕਰ ਇਸਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾਂਦੀ। ਗੰਭੀਰ ਡੇਂਗੂ ਨੂੰ ਪਹਿਲੀ ਵਾਰ 1950 ਦੇ ਦਹਾਕੇ ਵਿੱਚ ਫਿਲੀਪੀਨਜ਼ ਅਤੇ ਥਾਈਲੈਂਡ ਵਿੱਚ ਡੇਂਗੂ ਮਹਾਂਮਾਰੀ ਦੇ ਦੌਰਾਨ ਪਛਾਣਿਆ ਗਿਆ ਸੀ। ਅੱਜ, ਗੰਭੀਰ ਡੇਂਗੂ ਜ਼ਿਆਦਾਤਰ ਏਸ਼ੀਆਈ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇੰਨ੍ਹਾਂ ਖੇਤਰਾਂ ਵਿੱਚ ਬੱਚਿਆਂ ਅਤੇ ਬਾਲਗਾਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਾ ਇੱਕ ਪ੍ਰਮੁੱਖ ਕਾਰਨ ਬਣ ਗਿਆ ਹੈ।
ਬਰਸਾਤ ਦੇ ਕਾਰਨ ਡੇਂਗੂ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ। ਇੰਨ੍ਹੀ ਦਿਨੀਂ ਵੀ ਡੇਂਗੂ ਦੇ ਬੁਖ਼ਾਰ ਦਾ ਕਹਿਰ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲੱਗਭਗ 3 ਤੋਂ 5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਬੁਖਾਰ ‘ਚ ਬਲੱਡ ‘ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ ‘ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਰੀਜ਼ ਨੂੰ ਆਪਣੇ ਖਾਣੇ ‘ਚ ਅਜਿਹੇ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਵੱਧ ਸਕਣ।
ਬਿਮਾਰੀ ਦੇ ਲੱਛਣ
ਬੁਖਾਰ ਦੇ ਪੜਾਅ ਦੇ ਦੌਰਾਨ ਹੇਠ ਲਿਖੇ ਲੱਛਣਾਂ ਵਿੱਚੋਂ 2 ਦੇ ਨਾਲ ਇੱਕ ਤੇਜ਼ ਬੁਖਾਰ (40 ° C/104 ° F) ਦੇ ਨਾਲ ਡੇਂਗੂ ਦਾ ਸ਼ੱਕ ਹੋਣਾ ਚਾਹੀਦਾ ਹੈ:
ਗੰਭੀਰ ਸਿਰ ਦਰਦ
ਅੱਖਾਂ ਦੇ ਪਿੱਛੇ ਦਰਦ
ਮਾਸਪੇਸ਼ੀ ਅਤੇ ਜੋੜਾਂ ਦੇ ਦਰਦ
ਉਲਟੀਆਂ
ਧੱਫੜ
ਸੁੱਜੀਆਂ ਗਲੈਂਡਜ਼
ਮਤਲੀ
ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਜੇਕਰ ਮਰੀਜ਼ ਨੂੰ ਸਧਾਰਨ ਡੇਂਗੂ ਦਾ ਬੁਖ਼ਾਰ ਹੈ ਤਾਂ ਉਸ ਦਾ ਇਲਾਜ ਅਤੇ ਦੇਖਭਾਲ ਘਰ ’ਚ ਹੀ ਕੀਤੀ ਜਾ ਸਕਦੀ ਹੈ। ਪਰ ਕੱਪੜੇ, ਖਾਣਾ-ਪੀਣਾ, ਦਵਾਈ ਆਦਿ ਸਭ ਕੁੱਝ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤਾਂ ਕਿ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ….
ਇਸ ਦੇ ਨਾਲ ਹੀ ਡੇਂਗੂ ਹੋਣ ’ਤੇ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਪੈਰਾਸੀਟਾਮੋਲ ਜਾਂ ਕਰੋਸਿਨ ਆਦਿ ਲੈ ਸਕਦੇ ਹੋ।
ਡੇਂਗੂ ਦਾ ਬੁਖ਼ਾਰ ਹੋਣ ’ਤੇ ਕਦੇ ਵੀ ਡਿਸਪਰਿਨ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਪਲੇਟਲੈਟਸ ਘੱਟ ਹੋ ਸਕਦੇ ਹਨ।
ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਖੂਬ ਪੀਓ। ਇਸ ’ਚ ਮੌਜ਼ੂਦ ਜ਼ਰੂਰੀ ਪੋਸ਼ਕ ਤੱਤ ਜਿਵੇਂ ਮਿਨਰਲਜ਼ ਅਤੇ ਅਲੈਕਟ੍ਰੋਲਾਈਟਸ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ।
ਜੇਕਰ ਬੁਖ਼ਾਰ 102 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੈ ਤਾਂ ਮਰੀਜ਼ ਦੇ ਸਰੀਰ ’ਤੇ ਪਾਣੀ ਦੀਆਂ ਪੱਟੀਆਂ ਰੱਖੋ।
ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ’ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ।
ਡੇਂਗੂ ਦਾ ਬੁਖ਼ਾਰ ਹੋਣ ’ਤੇ ਸਹੀ ਸਮੇਂ ‘ਤੇ ਭੋਜਨ ਕਰੋ ਕਿਉਂਕਿ ਬੁਖ਼ਾਰ ਦੀ ਹਾਲਤ ’ਚ ਸਰੀਰ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨ ਦਿਓ।
ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਪਪੀਤੇ ਦੇ ਪੱਤੇ ਵੀ ਕਾਫ਼ੀ ਅਸਰਦਾਰ ਹੁੰਦੇ ਹਨ। ਇਸ ’ਚ ਮੌਜ਼ੂਦ ਪਪੇਨ ਸਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ। ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ ’ਚ ਉਬਾਲ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਵਾਂਗ ਕੰਮ ਕਰਦਾ ਹੈ।
ਡੇਂਗੂ ਦਾ ਬੁਖ਼ਾਰ ਹੋਣ ’ਤੇ ਮੇਥੀ ਦੀਆਂ ਪੱਤੀਆਂ ਉਬਾਲ ਕੇ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ।
ਇਸ ਤੋਂ ਇਲਾਵਾ ਗਲੋਅ ਅਤੇ 7 ਤੁਲਸੀ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ। ਇਹ ਖੂਨ ਦੇ ਪਲੇਟਲੈਟਸ ਦਾ ਪੱਧਰ ਵਧਾਉਂਦਾ ਹੈ।