ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਮਾਈ-ਨਡੋਮਬੇ ਸੂਬੇ ‘ਚ ਕਵਾ ਨਦੀ ‘ਤੇ ਇਕ ਕਿਸ਼ਤੀ ਹਾਦਸੇ ‘ਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਹੋਏ ਕਿਸ਼ਤੀ ਹਾਦਸੇ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਫੇਲਿਕਸ ਸਿਸੇਕੇਡੀ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਮਾਈ-ਨਡੋਮਬੇ ਸੂਬੇ ਵਿੱਚ ਕਵਾ ਨਦੀ ‘ਤੇ ਇੱਕ ਕਿਸ਼ਤੀ ਹਾਦਸੇ ਵਿੱਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮੰਦਭਾਗੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ। ਇਸ ਲਈ ਇਸ ਦਰਦਨਾਕ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਕਾਂਗੋਲੀਜ਼ ਪਾਣੀਆਂ ਵਿੱਚ ਘਾਤਕ ਕਿਸ਼ਤੀ ਦੁਰਘਟਨਾਵਾਂ ਆਮ ਹਨ, ਜਿੱਥੇ ਜਹਾਜ਼ ਅਕਸਰ ਆਪਣੀ ਸਮਰੱਥਾ ਤੋਂ ਵੱਧ ਲੋਡ ਹੁੰਦੇ ਹਨ। ਮੱਧ ਅਫ਼ਰੀਕੀ ਦੇਸ਼ ਦੇ ਵਿਸ਼ਾਲ ਅਤੇ ਜੰਗਲੀ ਖੇਤਰ ਵਿੱਚ ਬਹੁਤ ਘੱਟ ਪੱਕੀਆਂ ਸੜਕਾਂ ਹਨ ਅਤੇ ਦਰਿਆ ਦੁਆਰਾ ਯਾਤਰਾ ਕਰਨਾ ਆਮ ਗੱਲ ਹੈ।