ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਜਯਾ ਭਾਰਦਵਾਜ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਆਗਰਾ ਦੇ ਵਾਯੂ ਵਿਹਾਰ ਦੇ ਰਹਿਣ ਵਾਲੇ ਚਾਹਰ ਅਤੇ ਜਯਾ ਨੇ ਫਤਿਹਾਬਾਦ ਰੋਡ ‘ਤੇ ਸਥਿਤ ਜੇਪੀ ਪੈਲੇਸ ‘ਚ 7 ਫੇਰੇ ਲਏ ਹਨ। ਕਰੀਮ ਰੰਗ ਦੀ ਸ਼ੇਰਵਾਨੀ ਅਤੇ ਰਾਜਸਥਾਨੀ ਸਫਾ ਵਾਲੀ ਦੀਪਕ ਚਾਹਰ ਦੀ ਲੁੱਕ ਕਾਫੀ ਖਾਸ ਲੱਗ ਰਹੀ ਸੀ। ਇਸ ਦੇ ਨਾਲ ਹੀ ਜਯਾ ਭਾਰਦਵਾਜ ਵੀ ਪੀਚ ਕਲਰ ਦੇ ਲਹਿੰਗੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਵਿਆਹ ਤੋਂ ਬਾਅਦ ਦੀਪਕ ਚਾਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ ‘ਤੇ ਵਿਆਹ ਦੀ ਪੋਸਟ ਸ਼ੇਅਰ ਕਰਦੇ ਹੋਏ ਦੀਪਕ ਨੇ ਲਿਖਿਆ, “ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਸੀ, ਉਦੋਂ ਹੀ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਲਈ ਬਣੇ ਹੋ।” ਹਰ ਪਲ ਇਕੱਠੇ ਰਹੇ, ਹੁਣ ਵੀ ਇਕੱਠੇ ਰਹਾਂਗੇ। ਮੈਂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਦਾ ਵਾਅਦਾ ਕਰਦਾ ਹਾਂ। ਇਹ ਪਲ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਹੈ, ਕਿਰਪਾ ਕਰਕੇ ਸਾਨੂੰ ਆਸ਼ੀਰਵਾਦ ਦਿਓ।”