ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਅੱਜ ਲੁਧਿਆਣਾ ਦੇ ਥਰੀਕੇ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬੁੱਧਵਾਰ ਨੂੰ ਤਿੰਨ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ ਹੈ। ਦੱਸ ਦਈਏ ਕਿ ਪੋਸਟ ਮਾਰਟਮ ਦੀ ਫੁੱਲ ਵੀਡੀਓਗ੍ਰਾਫ਼ੀ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪੋਸਟ ਮਾਰਟਮ ਦੌਰਾਨ ਦੋ ਡੀਐਸਪੀ ਵੀ ਮੌਕੇ `ਤੇ ਮੌਜੂਦ ਰਹੇ। ਫਿਲਹਾਲ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।
ਦੀਪ ਸਿੱਧੂ ਦਾ ਅਚਾਨਕ ਇਸ ਤਰ੍ਹਾਂ ਸਭ ਨੂੰ ਛੱਡ ਕੇ ਚਲੇ ਜਾਣਾ ਵੱਡਾ ਸਦਮਾ ਹੈ। ਕਿਸਾਨ ਅੰਦੋਲਨ ‘ਚ ਵੀ ਦੀਪ ਸਿੱਧੂ ਕਾਫੀ ਸਰਗਰਮ ਰਹੇ ਸੀ। ਦੀਪ ਸਿੱਧੂ ਪੰਜਾਬੀਆਂ ਦੇ ਦਿਲਾਂ `ਤੇ ਰਾਜ ਕਰਦੇ ਸੀ। ਜ਼ਾਹਰ ਹੈ ਕਿ ਉਨ੍ਹਾਂ ਦੀ ਮੌਤ ਪੰਜਾਬ ਤੇ ਪੰਜਾਬੀਆਂ ਲਈ ਵੱਡਾ ਘਾਟਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੁੱਧਵਾਰ 16 ਫ਼ਰਵਰੀ ਨੂੰ ਹੀ ਦੀਪ ਸਿੱਧੂ ਦਾ ਲੁਧਿਆਣਾ ਦੇ ਪਿੰਡ ਥਰੀਕੇ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।