ਅਸੀਂ ਅੱਜ ਕਿ ਅਜਿਹੇ ਨੌਜਵਾਨ ਦੀ ਸਫ਼ਲਤਾ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੀ ਜ਼ਿੰਦਗੀ ਪਿਆਰ ‘ਚ ਮਿਲੇ ਧੋਖੇ ਕਾਰਨ ਪੂਰੀ ਤਰਾਂ ਬਦਲ ਗਈ। ਅਸੀਂ ਗੱਲ ਕਰ ਰਹੇ ਹਾਂ ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਆਦਿਤਿਆ ਪਾਂਡੇ ਦੀ। ਦੋ ਵਾਰ ਫੇਲ੍ਹ ਹੋਣ ਤੋਂ ਬਾਅਦ, ਉਸ ਨੇ ਇਸ ਸਾਲ ਐਲਾਨੀ ਗਈ ਯੂਪੀਐਸਸੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਦਿਤਿਆ ਨੇ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਵਿੱਚ 48ਵਾਂ ਰੈਂਕ ਹਾਸਿਲ ਕੀਤਾ ਹੈ। ਉਸ ਦਾ ਪਿਛੋਕੜ ਇੰਜੀਨੀਅਰਿੰਗ ਦਾ ਹੈ। ਇਸ ਤੋਂ ਬਾਅਦ ਉਸ ਨੇ ਐਮ.ਬੀ.ਏ. ਕੀਤੀ ਸੀ। ਆਦਿਤਿਆ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਤੋਂ ਆਉਂਦਾ ਹੈ। ਦਰਅਸਲ ਆਦਿਤਿਆ ਇੱਕ ਕੁੜੀ ਨੂੰ ਪਿਆਰ ਕਰਨ ਲੱਗਿਆ ਸੀ। ਪਰ ਉਸ ਕੁੜੀ ਨੇ ਆਦਿਤਿਆ ਨੂੰ ਛੱਡ ਦਿੱਤਾ ਸੀ। ਆਦਿਤਿਆ ਨੇ ਉਸ ਕੁੜੀ ਨੂੰ ਕਿਹਾ ਸੀ ਕਿ ਉਹ ਇੱਕ ਦਿਨ IAS ਜਰੂਰ ਬਣੇਗਾ। ਤੇ ਹੁਣ ਉਸ ਨੇ ਅਜਿਹਾ ਕਰਕੇ ਵੀ ਦਿਖਾ ਦਿੱਤਾ ਹੈ।
ਆਦਿਤਿਆ ਤਿੰਨ ਭੈਣਾਂ ਅਤੇ ਇੱਕ ਭਰਾ ਵਿੱਚ ਸਭ ਤੋਂ ਛੋਟਾ ਹੈ। ਛੋਟਾ ਹੋਣ ਕਾਰਨ ਉਸ ਨੂੰ ਬਚਪਨ ਤੋਂ ਹੀ ਪਰਿਵਾਰ ਦਾ ਬਹੁਤ ਪਿਆਰ ਮਿਲਿਆ ਹੈ। ਉਹ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ। ਆਦਿਤਿਆ ਦੇ ਅਧਿਆਪਕ ਨੇ ਉਸ ਦੇ ਪਿਤਾ ਨੂੰ ਤਾਂ ਇੱਥੋਂ ਤੱਕ ਕਿਹਾ ਸੀ ਕਿ ਜੇ ਇਹ ਮੁੰਡਾ ਪੜ੍ਹ ਗਿਆ ਤਾਂ ਉਹ ਆਪਣੀਆਂ ਮੁੱਛਾਂ ਕਟਵਾ ਦੇਣਗੇ। ਉਸ ਦੀ ਇੱਕ ਭੈਣ ਵਿਆਹ ਤੋਂ ਬਾਅਦ ਜਾਮਨਗਰ, ਗੁਜਰਾਤ ਵਿੱਚ ਰਹਿਣ ਲੱਗ ਪਈ ਸੀ। ਪਟਨਾ ਵਿੱਚ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ ਵੀ ਉੱਥੇ ਚਲਾ ਗਿਆ ਸੀ।
ਪਿਛਲੀਆਂ ਜਮਾਤਾਂ ਵਿੱਚ ਆਦਿਤਿਆ ਦਾ ਪ੍ਰਦਰਸ਼ਨ ਬਹੁਤ ਮਾੜਾ ਸੀ। ਪਰ 8ਵੀਂ ‘ਚ ਆ ਕੇ ਉਸ ਨੇ ਕਲਾਸ ‘ਚ ਟਾਪ ਕੀਤਾ। 9 ਵਿੱਚ ਵੀ ਅਜਿਹਾ ਹੀ ਹੋਇਆ ਸੀ। ਫਿਰ 10ਵੀਂ ਵਿੱਚ ਉਸ ਦੀ ਜ਼ਿੰਦਗੀ ਵਿੱਚ ਇੱਕ ਕੁੜੀ ਆਈ। ਉਹ ਇਸ ਕੁੜੀ ਨੂੰ ਪਿਆਰ ਕਰਨ ਲੱਗਿਆ। ਇਸੇ ਦੌਰਾਨ ਉਸ ਦੇ ਜੀਜਾ ਜੀ ਦੀ ਬਦਲੀ ਹੋ ਗਈ। ਇਸ ਮਗਰੋਂ ਆਦਿਤਿਆ ਆਪਣੇ ਮਾਤਾ ਜੀ ਦੇ ਨਾਲ ਜਾਮਨਗਰ ਵਿੱਚ ਰਹਿਣ ਲੱਗ ਪਿਆ। ਪਰ ਹਾਈ ਸਕੂਲ ਵਿੱਚ, ਉਸ ਦੀ ਪ੍ਰੇਮਿਕਾ ਦੇ ਕਾਰਨ ਉਸਦਾ ਨਤੀਜਾ ਬਹੁਤ ਵਧੀਆ ਨਹੀਂ ਸੀ। ਇਸ ਤੋਂ ਬਾਅਦ ਪਿਤਾ ਨੇ ਉਸ ਨੂੰ ਪਟਨਾ ਵਾਪਿਸ ਆਉਣ ਲਈ ਕਿਹਾ।
12ਵੀਂ ਪਾਸ ਕਰਨ ਤੋਂ ਬਾਅਦ ਪਿਤਾ ਦੀ ਜ਼ਿੱਦ ਕਾਰਨ ਆਦਿਤਿਆ ਨੂੰ ਇੰਜੀਨੀਅਰਿੰਗ ‘ਚ ਦਾਖਲਾ ਲੈਣਾ ਪਿਆ। ਵੈਸੇ ਆਦਿਤਿਆ ਇੰਗਲਿਸ਼ ਆਨਰਜ਼ ਨਾਲ ਪੜ੍ਹਨਾ ਚਾਹੁੰਦਾ ਸੀ। ਸ਼ੁਰੂ ਵਿਚ ਉਸ ਨੇ ਇੰਜੀਨੀਅਰਿੰਗ ਵਿਚ ਚੰਗੇ ਅੰਕ ਹਾਸਿਲ ਕੀਤੇ ਸਨ। ਪਰ, ਅਚਾਨਕ ਉਸ ਦਾ ਆਪਣੀ ਬਚਪਨ ਦੀ ਪ੍ਰੇਮਿਕਾ ਨਾਲ ਬ੍ਰੇਕਅੱਪ ਹੋ ਗਿਆ। ਇਸ ਕਾਰਨ ਉਹ ਬਹੁਤ ਦੁਖੀ ਸੀ। ਉਂਜ ਉਸ ਨੇ ਉਸ ਕੁੜੀ ਨੂੰ ਇਹ ਜ਼ਰੂਰ ਕਿਹਾ ਸੀ ਕਿ ਇੱਕ ਦਿਨ ਉਹ ਆਈਏਐਸ ਬਣੇਗਾ। ਆਦਿਤਿਆ ਪਾਂਡੇ ਨੇ ਆਪਣੇ ਸੀਨੀਅਰਾਂ ਤੋਂ UPSC ਬਾਰੇ ਥੋੜ੍ਹਾ-ਬਹੁਤ ਸੁਣਿਆ ਸੀ। ਪਰ, ਉਦੋਂ ਤੱਕ ਉਸ ਨੂੰ ਇਸ ਪ੍ਰੀਖਿਆ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
ਇਸ ਮਗਰੋਂ ਆਦਿਤਿਆ ਨੂੰ 2021 ਅਤੇ 2022 ਦੋਵਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਸਮਾਂ ਉਸ ਲਈ ਕਾਫੀ ਚੁਣੌਤੀਪੂਰਨ ਸੀ। ਉਹ ਨੌਕਰੀ ਛੱਡ ਕੇ ਪੇਪਰ ਦੀ ਤਿਆਰੀ ਕਰ ਰਿਹਾ ਸੀ। ਉਸਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਸਨੂੰ ਪ੍ਰੀਖਿਆ ਪਾਸ ਕਰਨ ਵਿੱਚ ਇੰਨਾ ਸਮਾਂ ਲੱਗੇਗਾ। ਦੋ ਕੋਸ਼ਿਸ਼ਾਂ ਤੋਂ ਬਾਅਦ ਆਦਿਤਿਆ ਥੋੜ੍ਹਾ ਘਬਰਾ ਗਿਆ ਸੀ। ਉਸ ਨੂੰ ਵੀ ਆਪਣੇ ਆਪ ‘ਤੇ ਸ਼ੱਕ ਹੋਣ ਲੱਗਾ ਸੀ। ਇਸ ਸਮੇਂ ਤੱਕ ਆਂਢ-ਗੁਆਂਢ ਦੇ ਲੋਕ ਵੀ ਤਾਨੇ ਦੇਣ ਲੱਗ ਪਏ ਸਨ। ਲੋਕ ਕਹਿੰਦੇ ਸੀ ਕਿ ਕੁੱਝ ਨਹੀਂ ਹੋਣ ਵਾਲਾ।
ਹਾਲਾਂਕਿ ਆਦਿਤਿਆ ਨੇ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ। ਉਸਦਾ ਸਧਾਰਨ ਸਿਧਾਂਤ ਸੀ ਕਿ ਸੰਕਲਪ ਦਾ ਕੋਈ ਬਦਲ ਨਹੀਂ ਹੋਣਾ ਚਾਹੀਦਾ। ਉਸਨੇ ਆਪਣੇ ਲਈ ਕੋਈ ਯੋਜਨਾ ਬੀ ਨਹੀਂ ਰੱਖੀ। ਫੇਰ ਉਹ ਪੂਰੇ ਜੋਸ਼ ਨਾਲ ਤਿਆਰੀ ਕਰਨ ਲੱਗਾ ਤੇ ਇਸ ਵਾਰ ਉਸ ਨੇ ਸਫਲਤਾ ਦਾ ਸਵਾਦ ਚੱਖਿਆ। ਉਸਨੇ ਪ੍ਰੀਖਿਆ ਵਿੱਚ ਆਲ ਇੰਡੀਆ ਵਿੱਚ 48ਵਾਂ ਰੈਂਕ ਹਾਸਿਲ ਕੀਤਾ।