ਨਿਊਜ਼ੀਲੈਂਡ ਤੋਂ ਬਾਅਦ ਹੁਣ ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਲਈ ਮਾੜੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੈਰਾਮਾਟਾ ਉਪਨਗਰ ਵਿੱਚ ਰਹਿੰਦੇ 43 ਸਾਲਾ ਪਰਮਿੰਦਰ ਸਿੰਘ ਦੀ ਇੱਕ ਹਿੰਸਕ ਹਮਲੇ ਕਾਰਨ ਮੌਤ ਹੋਣ ਦੀ ਖਬਰ ਹੈ। ਮੀਡੀਆਂ ਰਿਪੋਰਟਾਂ ਮੁਤਾਬਿਕ ਪਰਮਿੰਦਰ ਪੈਰਾਮਾਟਾ ਦੇ ਵੂਲਵਰਥਸ ਵਿੱਚ ਕੰਮ ਕਰਦਾ ਸੀ ਤੇ ਬੀਤੀ 23 ਜਨਵਰੀ ਨੂੰ ਉਹ 140 ਚਰਚ ਸਟਰੀਟ ‘ਤੇ ਸ਼ਾਮ 4.30 ਵਜੇ ਆਪਣੇ ਸਾਈਕਲ ‘ਤੇ ਜਾ ਰਿਹਾ ਸੀ, ਇਸ ਦੌਰਾਨ ਇੱਕ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਤੇ ਪਰਮਿੰਦਰ ਬੁਰੀ ਤਰ੍ਹਾਂ ਜਖਮੀ ਹੋ ਗਿਆ। ਇਸ ਮਗਰੋਂ ਜਦੋਂ ਤੱਕ ਨੌਜਵਾਨ ਨੂੰ ਹਸਪਤਾਲ ‘ਚ ਲਿਜਾਇਆ ਗਿਆ ਉਦੋਂ ਤੱਕ ਬੁਹਤ ਦੇਰ ਹੋ ਚੁੱਕੀ ਸੀ। ਪਰਮਿੰਦਰ ਸਿੰਘ 2019 ਵਿੱਚ ਸਟੱਡੀ ਵੀਜਾ ‘ਤੇ ਆਸਟ੍ਰੇਲੀਆ ਆਇਆ ਸੀ।