ਦੱਖਣੀ ਆਕਲੈਂਡ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਸਵੇਰ ਸਮੇਂ ਵਾਪਰੀ ਹੈ। ਐਮਰਜੈਂਸੀ ਸੇਵਾਵਾਂ ਨੇ ਐਤਵਾਰ ਸਵੇਰੇ 12 ਵਜੇ ਨੀਨਾ ਪਲੇਸ, ਮੈਨੁਰੇਵਾ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਅੱਗ ਦੀ ਘਟਨਾ ‘ਤੇ ਜਵਾਬ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਇੱਕ ਲਾਸ਼ ਮਿਲੀ ਹੈ ਅਤੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੀ ਜਾਂਚ ਕੀਤੀ ਜਾਵੇਗੀ।
FENZ ਦੁਆਰਾ ਅੱਗ ਬੁਝਾਉਣ ਲਈ ਛੇ ਫਾਇਰ ਟਰੱਕ ਅਤੇ ਇੱਕ ਸੰਚਾਲਨ ਸਹਾਇਤਾ ਵਾਹਨ ਰਵਾਨਾ ਕੀਤਾ ਗਿਆ ਸੀ। ਅੱਗ ਕਿਵੇਂ ਲੱਗੀ ਇਹ ਪਤਾ ਲਗਾਉਣ ਲਈ ਅੱਗ ਬੁਝਾਊ ਕਰਮਚਾਰੀਆ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦਾ ਇੱਕ ਹੋਰ ਵਸਨੀਕ ਇਸ ਸਮੇਂ ਮਿਡਲਮੋਰ ਹਸਪਤਾਲ ਵਿੱਚ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਇਲਾਜ ਅਧੀਨ ਹੈ।