ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤੇ ਜਾਣ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਊਦ ਨੂੰ ਕਰਾਚੀ ਵਿੱਚ ਜ਼ਹਿਰ ਦਿੱਤਾ ਗਿਆ ਹੈ। ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖਬਰਾਂ ਮੁਤਾਬਿਕ ਦਾਊਦ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਾਲਾਂਕਿ ਦਾਊਦ ਨੂੰ ਜ਼ਹਿਰ ਦਿੱਤੇ ਜਾਣ ਦੀ ਖ਼ਬਰ ਦੀ ਕਿਸੇ ਵੀ ਰਿਪੋਰਟ ‘ਚ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦ ਜਿਸ ਹਸਪਤਾਲ ‘ਚ ਦਾਖਲ ਹੈ, ਉੱਥੇ ਸੁਰੱਖਿਆ ਸਖਤ ਹੈ। ਦਾਊਦ ਹਸਪਤਾਲ ਦੀ ਉਸ ਮੰਜ਼ਿਲ ‘ਤੇ ਇਕੱਲਾ ਮਰੀਜ਼ ਹੈ। ਸਿਰਫ ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਉੱਥੇ ਤੱਕ ਪਹੁੰਚ ਹੈ।
ਪਾਕਿਸਤਾਨ ‘ਚ ਦਾਊਦ ਨੂੰ ਜ਼ਹਿਰ ਦੇਣ ਦੀ ਖਬਰ ਤੋਂ ਬਾਅਦ ਦੇਸ਼ ‘ਚ ਹਲਚਲ ਤੇਜ਼ ਹੋ ਗਈ ਹੈ। ਪਾਕਿਸਤਾਨ ਵਿੱਚ ਇੰਟਰਨੈੱਟ ਸਰਵਰ ਡਾਊਨ ਹੋਣ ਦੀ ਖ਼ਬਰ ਹੈ। ਲਾਹੌਰ, ਕਰਾਚੀ, ਇਸਲਾਮਾਬਾਦ ਵਰਗੇ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਵੀ ਸਰਵਰ ਡਾਊਨ ਹਨ। ਇਸ ਤੋਂ ਇਲਾਵਾ ਐਕਸ, ਫੇਸਬੁੱਕ, ਇੰਸਟਾਗ੍ਰਾਮ ਵੀ ਕੰਮ ਨਹੀਂ ਕਰ ਰਹੇ ਹਨ। ਦਾਅਵਾ ਕੀਤਾ। ਰਾਤ 8 ਵਜੇ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਹੌਲੀ ਕਰ ਦਿੱਤੀ ਗਈ ਹੈ। ਦੁਨੀਆ ਭਰ ‘ਚ ਇੰਟਰਨੈੱਟ, ਸਾਈਬਰ ਸੁਰੱਖਿਆ ਅਤੇ ਡਿਜੀਟਲ ਗਵਰਨੈਂਸ ‘ਤੇ ਨਜ਼ਰ ਰੱਖਣ ਵਾਲੀ ਸੰਸਥਾ Netblock ਨੇ ਪਾਕਿਸਤਾਨ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ।